
ਕੋਲੋਰੇਕਟਲ ਕੈਂਸਰ ਇਕ ਕੈਂਸਰ ਹੈ ਜੋ ਕੋਲੋਨ ਜਾਂ ਗੁਦੇ ਵਿੱਚ ਸ਼ੁਰੂ ਹੁੰਦੀ ਹੈ । ਇਹ ਕੈਂਸਰਾਂ ਨੂੰ ਕੋਲੋਨ ਕੈਂਸਰ ਜਾਂ ਗੁਦੇ ਕੈਂਸਰ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਸ਼ੁਰੂ ਹੁੰਦਾ ਹਨ ।
ਨੋਟ: ਕੋਲਨ ਕੈਂਸਰ ਅਤੇ ਗੁਦੇ ਦੇ ਕੈਂਸਰ ਨੂੰ ਅਕਸਰ ਇਕੱਠੇ ਸਮੂਹਿਕ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਲੱਛਣ ਆਮ ਹੁੰਦੇ ਹਨ ।
- ਅੰਕੜੇ
- ਚਿੰਨ੍ਹ ਅਤੇ ਲੱਛਣ
- ਜੋਖਮ ਕਾਰਕ
- ਸਕ੍ਰੀਨਿੰਗ ਟੈਸਟ
- ਰੋਕਥਾਮ ਦੇ ਉਪਾਅ
ਹਾਂਗ ਕਾਂਗ
ਘਟਨਾ ਦੀ ਦਰ: 35 ਪ੍ਰਤੀ 100,000 ਆਬਾਦੀ (ਮਰਦ ਅਤੇ ਔਰਤ)
ਮੌਤ ਦਰ: 12.2 ਪ੍ਰਤੀ 100,000 ਆਬਾਦੀ (ਮਰਦ ਅਤੇ ਔਰਤ)
(ਹਾਂਗਕਾਂਗ ਕੈਂਸਰ ਰਜਿਸਟਰੀ, 2020)
ਪਾਕਿਸਤਾਨ
ਘਟਨਾ ਦੀ ਦਰ: 5.3 ਪ੍ਰਤੀ 100,000 ਆਬਾਦੀ (ਮਰਦ ਅਤੇ ਔਰਤ)
ਮੌਤ ਦਰ: 3.0 ਪ੍ਰਤੀ 100,000 ਆਬਾਦੀ (ਮਰਦ ਅਤੇ ਔਰਤ)
(IARC, 2021)
ਨੇਪਾਲ
ਘਟਨਾ ਦੀ ਦਰ: 4.3 ਪ੍ਰਤੀ 100,000 ਆਬਾਦੀ (ਮਰਦ ਅਤੇ ਔਰਤ)
ਮੌਤ ਦਰ: 2.5 ਪ੍ਰਤੀ 100,000ਆਬਾਦੀ (ਮਰਦ ਅਤੇ ਔਰਤ)
(IARC, 2021)
ਭਾਰਤ
ਘਟਨਾ ਦੀ ਦਰ: 4.8 ਪ੍ਰਤੀ 100,000 ਆਬਾਦੀ (ਮਰਦ ਅਤੇ ਔਰਤ)
ਮੌਤ ਦਰ: 2.8 ਪ੍ਰਤੀ 100,000 ਆਬਾਦੀ (ਮਰਦ ਅਤੇ ਔਰਤ)
(IARC, 2021)
ਹੋ ਸਕਦਾ ਹੈ ਸ਼ੁਰੂਆਤੀ ਪੜਾਅ ਦੇ ਕੋਲੋਰੇਕਟਲ ਕੈਂਸਰ ਵਿੱਚ ਕੋਈ ਲੱਛਣ ਨਾ ਹੋਣ ।
- ਖੂਨ ਦੇ ਨਾਲ ਮਿਲਿਆ ਹੋਇਆ ਮੈਲ਼ਾ ।
- ਮੈਲ਼ੇ ਵਿੱਚ ਬਲਗ਼ਮ ।
- ਟੱਟੀ ਦੀ ਆਦਤ ਵਿੱਚ ਬਦਲਾਓ (ਜਿਵੇਂ ਆਮ ਤੌਰ ਤੋਂ ਜਿਆਦਾ ਟੱਟੀ ਕਰਨੀ, ਕਬਜ਼ ਦਾ ਦਸਤ ਵਿੱਚ ਬਦਲਨਾ)
- ਆਫਰੇਵਾਂ (ਪੂਰੀ ਤਰ੍ਹਾਂ ਖਾਲੀ ਨਾ ਹੋਣ ਦੀ ਭਾਵਨਾ)
- ਪੇਟ (ਪੇਟ) ਦੇ ਦਰਦ
- ਆਮ ਤੌਰ ਤੇ ਬਿਮਾਰ, ਥਕਾਵਟ ਅਤੇ ਭਾਰ ਦਾ ਘਟਣਾ
ਲਾਲ ਮੀਟ ਅਤੇ ਪ੍ਰੋਸੈਸਡ ਮੀਟ ਦਾ ਵੱਧ ਉਪਭੋਗ ਕਰਨਾ

ਘੱਟ ਸਰੀਰਿਕ ਸਰਗਰਮੀ

- 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰਦ
- ਕੋਲੋਨਿਕਪੌਲੀਪਸ ਦਾ ਇਤਿਹਾਸ

ਮੋਟਾਪਾ

ਬਹੁਤ ਜ਼ਿਆਦਾ ਸ਼ਰਾਬ ਪੀਣਾ

ਕੋਲੋਰੇਕਟਲਕੈਂਸਰ ਦਾ ਪਰਿਵਾਰਕ ਡਾਕਟਰੀ ਇਤਿਹਾਸ
- ਜੇ ਤੁਹਾਡੇ ਮਾਤਾ ਜਾਂ ਪਿਤਾ, ਭੈਣ ਭਰਾ ਜਾਂ ਬੱਚਿਆਂ ਨੂੰ ਕੋਲੋਰੈਕਟਲ ਕੈਂਸਰ
ਹੈ ਤਾਂ ਇਸਦੇ ਵਿਕਾਸ ਦਾ ਜੋਖਮ 2-3 ਹਿੱਸੇ ਵਧ ਜਾਂਦਾ ਹੈ ।

ਖਾਨਦਾਨੀ ਅੰਤੜੀ ਰੋਗ
ਅੰਤੜੀ ਦੀ ਸੋਜਿਸ਼ ਦਾ ਲੰਮਾ ਇਤਿਹਾਸ
ਸਿਗਰਟਨੋਸ਼ੀ

ਵਧੇਰੇ ਫਾਈਬਰ ਵਾਲੀ ਖੁਰਾਕ ਜਿਵੇਂ ਕਿ ਸਬਜ਼ੀਆਂ, ਫਲ, ਹੋਲਗ੍ਰੇਨ ਅਨਾਜ, ਆਦਿ

ਲਾਲ ਮੀਟ ਦਾ ਉਪਭੋਗ ਘਟਾਓ

ਹਫ਼ਤੇ ਵਿੱਚ 5 ਵਾਰ ਨਿਯਮਤ ਕਸਰਤ (30 ਮਿੰਟ ਪ੍ਰਤੀ ਦਿਨ) । (WHO)

ਸਿਹਤਮੰਦ ਵਜ਼ਨ

ਕੋਈ ਸ਼ਰਾਬ ਦੀ ਵਰਤੋਂ ਨਹੀਂ

ਸਿਗਰਟਪੀਣੀ ਛੱਡੋ
