ਔਰਤਾਂ ਦੀ ਛਾਤੀ ਦਾ ਕੈਂਸਰ ਕੀ ਹੈ?

ਛਾਤੀ ਦਾ ਕੈਂਸਰ ਇੱਕ ਤਰ੍ਹਾਂ ਨਾਲ ਛਾਤੀ ਦੇ ਸੈੱਲਾਂ ਵਿੱਚ ਹੋਇਆ ਬੇਕਾਬੂ ਵਿਕਾਸ ਹੈ। ਛਾਤੀ ਦੇ ਇਹ ਅਸਾਧਾਰਨ ਸੈੱਲ ਆਲੇ-ਦੁਆਲੇ ਦੇ ਤੰਤੂਆਂ ਤੱਕ ਵੱਧ ਸਕਦੇ ਹਨ ਜਾਂ ਸਰੀਰ ਦੇ ਹੋਰਨਾਂ ਹਿੱਸਿਆ ਤੱਕ ਫੈਲ ਸਕਦੇ ਹਨ।
ਅੰਕੜੇ
ਹਾਂਗਕਾਂਗ
Hong Kong
ਘਟਨਾ ਦੀ ਦਰ: 65.5 ਪ੍ਰਤੀ 100,000 ਆਬਾਦੀ (ਔਰਤ)
ਮੌਤ ਦਰ: 9.3 ਪ੍ਰਤੀ 100,000
ਆਬਾਦੀ (ਔਰਤ)
(ਹਾਂਗਕਾਂਗ ਕੈਂਸਰ ਰਜਿਸਟਰੀ, 2020)
Nepal
Nepal
ਘਟਨਾ ਦੀ ਦਰ: 13.9 ਪ੍ਰਤੀ 100,000 ਆਬਾਦੀ (ਔਰਤ)
ਮੌਤ ਦਰ: 7.6 ਪ੍ਰਤੀ 100,000
ਆਬਾਦੀ (ਔਰਤ)
(IARC, 2021)
ਪਾਕਿਸਤਾਨ
Pakistan
ਘਟਨਾ ਦੀ ਦਰ: 34.4 ਪ੍ਰਤੀ 100,000 ਆਬਾਦੀ (ਔਰਤ)
ਮੌਤ ਦਰ: 18.8 ਪ੍ਰਤੀ 100,000
ਆਬਾਦੀ (ਔਰਤ)
(IARC, 2021)
ਭਾਰਤ
India
ਘਟਨਾ ਦੀ ਦਰ: 25.8 ਪ੍ਰਤੀ 100,000 ਆਬਾਦੀ (ਔਰਤ)
ਮੌਤ ਦਰ: 13.3 ਪ੍ਰਤੀ 100,000
ਆਬਾਦੀ (ਔਰਤ)
(IARC, 2021)
ਚਿੰਨ੍ਹ ਅਤੇ ਲੱਛਣ
- ਛਾਤੀ ਵਿਚ ਨਵੀਂ ਗੰਢ

- ਛਾਤੀ ਤੇ ਟੋਏ ਹੋਣੇ

- ਲਸਿਕਾ ਗੰਢ ਦਾ ਵਧ ਜਾਣਾ ਜਾਂ ਕੱਛ ਵਿੱਚ ਇੱਕ ਗੰਢ

- ਛਾਤੀ ਦੀਆਂ ਚੂਚੀਆਂ (ਨਿੱਪਲਾਂ) ਵਿੱਚੋਂ ਦੁੱਧ ਤੋਂ ਇਲਾਵਾ ਹੋਰ ਦ੍ਰਵ ਦਾ ਰਿਸਣਾ

- ਚਮੜੀ ਦੇ ਰੰਗ ਜਾਂ ਬਣਤਰ ਵਿੱਚ ਬਦਲਾੳ (ਜਿਵੇਂ ਲਾਲ, ਪੇਪੜੀਦਾਰ, ਮੋਟੀ ਸਖ਼ਤ ਆਦਿ)

- ਛਾਤੀ ਦੀਆਂ ਚੂਚੀਆਂ (ਨਿੱਪਲਾਂ) ਦਾ ਅੰਦਰ ਵੱਲ ਮੁੜ ਜਾਣਾ

ਜੋਖਮ ਕਾਰਕ
ਤਬਦੀਲੀਯੋਗ
- ਘੱਟ ਸਰੀਰਿਕ ਸਰਗਰਮੀ

ਗੈਰ-ਤਬਦੀਲੀਯੋਗ ਜੋਖਮ ਕਾਰਕ
- ਪਰਿਵਾਰਕ ਡਾਕਟਰੀ ਇਤਿਹਾਸ

- ਮੋਟਾਪਾ

- ਬੁਢਾਪਾ

- ਸ਼ਰਾਬ ਦੀ ਜ਼ਿਆਦਾ ਵਰਤੋਂ ਕਰਨਾ

- ਬੀ ਆਰ ਸੀ ਏ 1 ਅਤੇ ਬੀ ਆਰ ਸੀ ਏ 2 ਨਾਮਕ
ਜੀਨਾਂ ਦੇ ਜਿਨਸੀ ਬਦਲਾਅ

- ਜ਼ਿਆਦਾ ਚਰਬੀ ਵਾਲਾ ਭੋਜਨ ਖਾਣਾ

- ਲੰਬੇ ਸਮੇਂ ਲਈ ਹਾਰਮੋਨਾਂ ਦੀ ਵਰਤੋਂ

- ਪਹਿਲਾ ਬੱਚਾ 35 ਸਾਲ ਦੀ ਉਮਰ ਤੋਂ ਬਾਅਦ ਪੈਦਾ ਕਰਨਾ

- ਕੋਈ ਬੱਚੇ ਪੈਦਾ ਨਹੀਂ ਹੁੰਦੇ
- ਮਾਹਵਾਰੀ ਦਾ ਜਲਦੀ ਸ਼ੁਰੂ ਹੋਣਾ (12 ਸਾਲ ਦੀ ਉਮਰ ਤੋਂ ਪਹਿਲਾਂ)
- ਮਾਹਵਾਰੀ ਦਾ ਦੇਰੀ ਨਾਲ ਬੰਦ ਹੋਣਾ ( 55 ਸਾਲ ਦੀ ਉਮਰ ਤੋਂ ਬਾਅਦ)
- ਕੈਂਸਰ ਰਹਿਤ ਛਾਤੀ ਦੀਆਂ ਬਿਮਾਰੀਆਂ ਦਾ ਪਿਛੋਕੜ
ਕਿਰਪਾ ਕਰਕੇ ਧਿਆਨ ਦਿਓ : ਜੋਖਮ ਦੇ ਉਪਰਲੇ ਕਾਰਕਾਂ ਦੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਛਾਤੀ ਦੀ ਕੈਂਸਰ ਹੋਣੀ ਚਾਹੀਦੀ ਹੈ – ਇਸ ਦਾ ਸਿਰਫ਼ ਇਹੀ ਮਤਲਬ ਹੈ ਕਿ ਛਾਤੀ ਦੀ ਕੈਂਸਰ ਹੋਣ ਦਾ ਜੋਖਮ ਆਮ ਨਾਲੋਂ ਵੱਧ ਹੋ ਸਕਦਾ ਹੈ ਅਤੇ ਤੁਹਾਨੂੰ ਆਪਣੇ ਡਾਕਟਰ ਤੋਂ ਹੋਰ ਅਗਲੇਰੀ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ
ਸਕ੍ਰੀਨਿੰਗ ਟੈਸਟ
ਰੋਕਥਾਮ
- ਹਫ਼ਤੇ ਵਿੱਚ 5 ਵਾਰ ਨਿਯਮਤ ਕਸਰਤ (30 ਮਿੰਟ ਪ੍ਰਤੀ ਦਿਨ) । (WHO)

- ਕੋਈ ਸ਼ਰਾਬ ਦੀ ਵਰਤੋਂ ਨਹੀਂ

- ਸਿਗਰਟ ਪੀਣੀ ਛੱਡ

- ਬੱਚੇ ਨੂੰ ਛਾਤੀ ਦਾ ਦੁੱਧ ਪਿਲਾਓ

- ਸਿਹਤਮੰਦ ਵਜ਼ਨ (ਬਾਡੀ ਮਾਸ ਇੰਡੈਕਸ (BMI) ਕੈਲਕੁਲੇਟਰ)
