Say "NO" to Chronic Diseases

logo

ਹਰੀਆਂ ਫਲੀਆਂ ਆਲੂ ਨਾਲ Green Beans With Potatoes

ਹਰੀਆਂ ਫਲੀਆਂ ਆਲੂ ਨਾਲ

4 ਦੇ ਪਰਿਵਾਰ ਵਿੱਚ ਵਰਤਾਉਣ ਲਈ (2ਬਾਲਗ ਅਤੇ 2 ਬੱਚੇ)

ਤਰੀਕਾ:

ਇਕ ਕੜਾਈ ਵਿਚ 1ਵੱਡਾ ਚਮਚ ਤੇਲ ਪਾਓ । ਇਕ ਵਾਰ ਗਰਮ ਹੋਣ ‘ਤੇ ਅਦਰਕ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ ਅਤੇ 1-2 ਮਿੰਟ ਲਈ ਪਕਾਉ। ਕੱਟੀਆਂ ਹੋਈਆਂ ਫਲੀਆਂ ਪਾਓ ਅਤੇ ਹੋਰ 5-7 ਮਿੰਟ ਲਈ ਭੁੰਨੋ ,ਇਸ ਤੋਂ ਬਾਅਦ, ਕੱਟਿਆ ਹੋਇਆ ਆਲੂ ਸ਼ਾਮਲ ਕਰੋ । ਇਨ੍ਹਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਅਤੇ ਕੜਾਈ ਨੂੰ ਢੱਕਣ ਨਾਲ ਢੱਕ ਦਿਓ ਅਤੇ ਉਨ੍ਹਾਂ ਨੂੰ 10-15 ਮਿੰਟਾਂ ਲਈ ਘੱਟ ਅੱਗ ਤੇ ਪਕਾਉ । ਜਦੋਂ ਸਬਜ਼ੀਆਂ ਘੱਟ-ਤਾਪਮਾਨ ਪਕਾਉਣ ਨਾਲ ਥੋੜੀ ਨਰਮ ਹੋ ਜਾਣ, ਤਾਂ ਪੀਸੇ ਹੋਏ ਟਮਾਟਰ ਦੇ ਨਾਲ ਮਸਾਲੇ ਸ਼ਾਮਲ ਕਰੋ । ਮਿਸ਼ਰਣ ਨੂੰ ਚੰਗੀ ਤਰ੍ਹਾਂ ਭੁੰਨੋ ਅਤੇ ਇਸ ਨੂੰ 10-15 ਮਿੰਟ ਤੱਕ ਪੱਕਣ ਦਿਓ, ਜਦ ਤਕ ਸਬਜ਼ੀਆਂ ਚੰਗੀ ਤਰ੍ਹਾਂ ਪੱਕ ਨਾ ਜਾਣ I ਦਾਲ ਅਤੇ ਚੌਲ / ਰੋਟੀ ਨਾਲ ਇਸਦਾ ਅਨੰਦ ਲਓ!

ਤਬਦੀਲੀਆਂ: ਇਸ ਡਿਸ਼ ਜੋ ਕਿ ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ (ਫਲੀਆਂ) ਨਾਲ ਭਰਪੂਰ ਹੈ , ਇਸ ਵਿੱਚ ਜਾਨਵਰਾਂ ਤੇ ਅਧਾਰਿਤ ਪ੍ਰੋਟੀਨ ਨੂੰ ਵਧਾਉਣ ਲਈ, ਆਲੂਆਂ ਦੀ ਬਜਾਏ, ਤੁਸੀਂ ਉਸੇ ਮਸਾਲੇ ਦੇ ਨਾਲ ਭੁੰਨੀਆਂ ਹੋਈਆਂ ਫਲੀਆਂ ਵਿੱਚ ਆਂਡਿਆਂ ਦੀ ਭੁਰਜੀ ਵੀ ਸ਼ਾਮਿਲ ਕਰ ਸਕਦੇ ਹੋ ।

ਸਮਾਨ:

ਹਰੀਆਂ ਫਲੀਆਂਇੱਕ ਪੈਕਟ (ਤਿਰਛੀਆਂ ਜਾਂ ਦਰਦਰੇ ਅਕਾਰ ਦੀਆਂ)
ਦਰਮਿਆਨੇ ਅਕਾਰ ਦੇ ਆਲੂ2(ਚੌਰਸ ਅਕਾਰ ਦੇ ਟੁਕੜਿਆਂ ਵਿੱਚ)
ਕੱਟੇ ਹੋਏ ਟਮਾਟਰ1 ਵੱਡੇ ਅਕਾਰ ਦਾ ਜਾਂ 2 ਦਰਮਿਆਨੇ ਅਕਾਰ ਦੇ
ਅਦਰਕ ਦਾ ਪੇਸਟ2 ਟੀ ਸਪੂਨ (ਛੋਟੇ ਚਮਚੇ)
ਹਲਦੀ ਪਾਊਡਰ1/4 ਟੀ ਸਪੂਨ (ਛੋਟਾ ਚਮਚਾ)
ਸੁੱਕੇ ਧਨੀਏ ਦਾ ਪਾਊਡਰ2 ਟੀ ਸਪੂਨ(ਛੋਟੇ ਚਮਚੇ)
ਲਾਲ ਮਿਰਚ ਪਾਊਡਰਸਵਾਦ ਅਨੁਸਾਰ
ਨਮਕ1/2 ਟੀ ਸਪੂਨ
ਤੇਲ1 ਵੱਡਾ ਚਮਚ
ਸਰੋਤ: Dr.Sonali Kaul’s food recipe (Certified Nutritionist in Hong Kong & Qualified Dental Surgeon from India).