ਹਰੀਆਂ ਫਲੀਆਂ ਆਲੂ ਨਾਲ
4 ਦੇ ਪਰਿਵਾਰ ਵਿੱਚ ਵਰਤਾਉਣ ਲਈ (2ਬਾਲਗ ਅਤੇ 2 ਬੱਚੇ)
ਤਰੀਕਾ:
ਇਕ ਕੜਾਈ ਵਿਚ 1ਵੱਡਾ ਚਮਚ ਤੇਲ ਪਾਓ । ਇਕ ਵਾਰ ਗਰਮ ਹੋਣ ‘ਤੇ ਅਦਰਕ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ ਅਤੇ 1-2 ਮਿੰਟ ਲਈ ਪਕਾਉ। ਕੱਟੀਆਂ ਹੋਈਆਂ ਫਲੀਆਂ ਪਾਓ ਅਤੇ ਹੋਰ 5-7 ਮਿੰਟ ਲਈ ਭੁੰਨੋ ,ਇਸ ਤੋਂ ਬਾਅਦ, ਕੱਟਿਆ ਹੋਇਆ ਆਲੂ ਸ਼ਾਮਲ ਕਰੋ । ਇਨ੍ਹਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਅਤੇ ਕੜਾਈ ਨੂੰ ਢੱਕਣ ਨਾਲ ਢੱਕ ਦਿਓ ਅਤੇ ਉਨ੍ਹਾਂ ਨੂੰ 10-15 ਮਿੰਟਾਂ ਲਈ ਘੱਟ ਅੱਗ ਤੇ ਪਕਾਉ । ਜਦੋਂ ਸਬਜ਼ੀਆਂ ਘੱਟ-ਤਾਪਮਾਨ ਪਕਾਉਣ ਨਾਲ ਥੋੜੀ ਨਰਮ ਹੋ ਜਾਣ, ਤਾਂ ਪੀਸੇ ਹੋਏ ਟਮਾਟਰ ਦੇ ਨਾਲ ਮਸਾਲੇ ਸ਼ਾਮਲ ਕਰੋ । ਮਿਸ਼ਰਣ ਨੂੰ ਚੰਗੀ ਤਰ੍ਹਾਂ ਭੁੰਨੋ ਅਤੇ ਇਸ ਨੂੰ 10-15 ਮਿੰਟ ਤੱਕ ਪੱਕਣ ਦਿਓ, ਜਦ ਤਕ ਸਬਜ਼ੀਆਂ ਚੰਗੀ ਤਰ੍ਹਾਂ ਪੱਕ ਨਾ ਜਾਣ I ਦਾਲ ਅਤੇ ਚੌਲ / ਰੋਟੀ ਨਾਲ ਇਸਦਾ ਅਨੰਦ ਲਓ!
ਤਬਦੀਲੀਆਂ: ਇਸ ਡਿਸ਼ ਜੋ ਕਿ ਪੌਦਿਆਂ ਤੋਂ ਮਿਲਣ ਵਾਲੇ ਪ੍ਰੋਟੀਨ (ਫਲੀਆਂ) ਨਾਲ ਭਰਪੂਰ ਹੈ , ਇਸ ਵਿੱਚ ਜਾਨਵਰਾਂ ਤੇ ਅਧਾਰਿਤ ਪ੍ਰੋਟੀਨ ਨੂੰ ਵਧਾਉਣ ਲਈ, ਆਲੂਆਂ ਦੀ ਬਜਾਏ, ਤੁਸੀਂ ਉਸੇ ਮਸਾਲੇ ਦੇ ਨਾਲ ਭੁੰਨੀਆਂ ਹੋਈਆਂ ਫਲੀਆਂ ਵਿੱਚ ਆਂਡਿਆਂ ਦੀ ਭੁਰਜੀ ਵੀ ਸ਼ਾਮਿਲ ਕਰ ਸਕਦੇ ਹੋ ।
ਸਮਾਨ:
ਹਰੀਆਂ ਫਲੀਆਂ | ਇੱਕ ਪੈਕਟ (ਤਿਰਛੀਆਂ ਜਾਂ ਦਰਦਰੇ ਅਕਾਰ ਦੀਆਂ) |
ਦਰਮਿਆਨੇ ਅਕਾਰ ਦੇ ਆਲੂ | 2(ਚੌਰਸ ਅਕਾਰ ਦੇ ਟੁਕੜਿਆਂ ਵਿੱਚ) |
ਕੱਟੇ ਹੋਏ ਟਮਾਟਰ | 1 ਵੱਡੇ ਅਕਾਰ ਦਾ ਜਾਂ 2 ਦਰਮਿਆਨੇ ਅਕਾਰ ਦੇ |
ਅਦਰਕ ਦਾ ਪੇਸਟ | 2 ਟੀ ਸਪੂਨ (ਛੋਟੇ ਚਮਚੇ) |
ਹਲਦੀ ਪਾਊਡਰ | 1/4 ਟੀ ਸਪੂਨ (ਛੋਟਾ ਚਮਚਾ) |
ਸੁੱਕੇ ਧਨੀਏ ਦਾ ਪਾਊਡਰ | 2 ਟੀ ਸਪੂਨ(ਛੋਟੇ ਚਮਚੇ) |
ਲਾਲ ਮਿਰਚ ਪਾਊਡਰ | ਸਵਾਦ ਅਨੁਸਾਰ |
ਨਮਕ | 1/2 ਟੀ ਸਪੂਨ |
ਤੇਲ | 1 ਵੱਡਾ ਚਮਚ |