ਭਾਫ ਵਿੱਚ ਪਕਾਇਆ ਹੋਇਆ ਤੌਫੂ ਮਛਲੀ ਦੇ ਪੇਸਟ ਨਾਲ

(4 ਲੋਕਾਂ ਨੂੰ ਵਰਤਾਉਣ ਲਈ)

ਤਰੀਕਾ/ਵਿਧੀ :

1.ਉਬਲਦੇ ਹੋਏ ਪਾਣੀ ਵਿੱਚ ਤੌਫੂ ਨੂੰ ਕੁਝ ਸਕਿੰਟ ਲਈ ਬਲਾਂਚ ਕਰੋ, ਪਾਣੀ ਚੰਗੀ ਤਰ੍ਹਾਂ ਨਿਤਾਰ ਕੇ, ਇੱਕ ਪਾਸੇ ਰੱਖੋ ।

2.ਡੇਸ ਫਿਸ਼ ਪੇਸਟ ਨੂੰ ਮਸਾਲਿਆਂ ਨਾਲ ਮਿਲਾਓ, ਫਿਰ ਤੌਫੂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ।

3. ਪਲੇਟ ਤੇ ਓਲਿਵ ਤੇਲ ਬੁਰਸ਼ ਨਾਲ ਲਗਾਓ , ਫਿਰ ਤੌਫੂ ਅਤੇ ਫਿਸ਼ ਪੇਸਟ ਦਾ ਮਿਸ਼ਰਣ ਬਰਾਬਰ ਫੈਲਾ ਦਿਓ ।

4. ਇੱਕ ਵੱਡੇ ਬਰਤਨ ਵਿੱਚ ਭਾਫ ਬਣਾਉਣ ਲਈ ਪਾਣੀ ਪਾਓ । ਜਦੋਂ ਪਾਣੀ ਉੱਬਲ ਜਾਵੇ ਤਾਂ ਸਟੈਂਡ ਤੇ ਪਲੇਟ ਰੱਖੋ ਤੇ 5 ਮਿੰਟ ਲਈ ਭਾਫ ਵਿੱਚ ਪਕਾਓ ਮੱਧਮ ਆਂਚ ਤੇ ।

5. ਥੋੜੀ ਜਿਹੀ ਹਲਕੀ ਸੋਇਆ ਸੌਸ ਪਾਓ ਅਤੇ ਕੱਟਿਆ ਹੋਇਆ ਹਰਾ ਧਨੀਆ ਅਤੇ ਛੋਟਾ ਪਿਆਜ ਸਜਾਉਣ ਲਈ ਪਾਓ । ਗਰਮ ਗਰਮ ਵਰਤਾਓ ।

ਸਮਗਰੀ:

ਨਰਮ ਤੌਫੂ (ਭਾਫ ਵਿੱਚ ਪਕਾਉਣ ਲਈ)1 ਡੱਬਾ
ਡੇਸ ਫਿਸ਼ ਪੇਸਟ200 ਗਰਾਮ (ਤਾਜ਼ੀ ਮੱਛੀ ਦੀਆਂ ਦੁਕਾਨਾਂ ਤੇ ਉਪਲਬਧ)
ਜੈਤੂਨ (ਓਲਿਵ) ਦਾ ਤੇਲ1/3 ਛੋਟਾ ਚਮਚਾ
ਹਲਕੀ ਸੋਇਆ ਸੌਸਸਵਾਦ ਅਨੁਸਾਰ
ਹਰਾ ਧਨੀਆਸਵਾਦ ਅਨੁਸਾਰ (ਬਰੀਕ ਕੱਟਿਆ)
ਛੋਟੇ ਪਿਆਜਸਵਾਦ ਅਨੁਸਾਰ (ਬਰੀਕ ਕੱਟਿਆ )

ਮੈਰੀਨੇਟ (ਮਸਾਲਾ ਲਗਾਉਣ ਲਈ):

ਕਾਰਨ ਸਟਾਰਚ2 ਛੋਟੇ ਚਮਚੇ
ਨਮਕਸਵਾਦ ਅਨੁਸਾਰ
ਸਫੇਦ ਮਿਰਚਸਵਾਦ ਅਨੁਸਾਰ
ਸਰੋਤ: Tam, S. M., Lau, J. Y. C., Lee, C. W. T. The ICONIC Mums Kitchen: Tastes of Intercultural Hong Kong.  Department of Anthropology, The Chinese University of Hong Kong