ਬੰਗਲਾਦੇਸ਼ੀ ਸਟਾਇਲ ਚਾਈਨੀਜ਼ ਸਬਜ਼ੀ
(6-ਬੰਦਿਆਂ ਨੂੰ ਵਰਤਾਉਣ ਲਈ)
ਤਰੀਕਾ:
1.ਚਿਕਨ (ਚਮੜੀ ਨੂੰ ਹਟਾਓ) ਨੂੰ 250 ਮਿਲੀ ਲੀਟਰ ਪਾਣੀ ਵਿੱਚ ਤੇਜ ਆਂਚ ਤੇ 5 ਮਿੰਟ ਲਈ ਉਬਾਲੋ। ਉਬਲਿਆ ਹੋਇਆ ਚਿਕਨ ਪਾਣੀ ਵਿੱਚੋਂ ਬਾਹਰ ਕੱਢ ਕੇ ਛੋਟੇ ਟੁਕੜਿਆਂ ਵਿੱਚ ਕੱਟ ਲਓ ਅਤੇ ਪਾਣੀ ਨੂੰ ਚਿਕਨ ਦੀ ਤਰੀ ਦੇ ਤੌਰ ਤੇ ਰੱਖ ਲਓ ।
2.375 ਮਿਲੀ ਲੀਟਰ ਪਾਣੀ ਪਤੀਲੇ ਵਿੱਚ ਉਬਾਲੋ । ਬਰੋਕੋਲੀ, ਫੁੱਲ ਗੋਭੀ , ਗਾਜਰ ਅਤੇ ਲੰਬੀਆਂ ਫਲੀਆਂ ਨੂੰ ਉਬਲੇ ਪਾਣੀ ਵਿੱਚ ਬਲਾਂਚ ਕਰੋ ਜਦੋਂ ਤੱਕ ਕਿ ਅਧ ਪੱਕੀਆਂ ਹੋ ਜਾਣ ।ਵੱਖਰੀ ਕਿਸਮ ਦੀਆਂ ਸਬਜੀਆਂ ਨੂੰ ਵੱਖਰਾ ਵੱਖਰਾ ਰੱਖੋ ਅਤੇ ਪਾਣੀ ਨੂੰ ਸਬਜੀਆਂ ਦੀ ਤਰੀ ਦੇ ਤੌਰ ਤੇ ਰੱਖ ਲਓ ।
3.ਕੜਾਹੀ ਵਿੱਚ ਤੇਲ ਪਾ ਕੇ ਮੱਧਮ ਆਂਚ ਤੇ ਗਰਮ ਕਰੋ। ਉਸ ਵਿੱਚ ਕੱਟਿਆ ਹੋਇਆ ਲਸਣ ਅਤੇ ਹਰੀ ਮਿਰਚ ਪਾ ਕੇ 30 ਸਕਿੰਟ ਲਈ ਭੁੰਨੋ । ਫਿਰ ਅੱਧ ਪੱਕੀਆਂ ਸਬਜੀਆਂ ਇੱਕ ਤੋਂ ਬਾਅਦ ਇੱਕ ਪਾਓ ਅਤੇ 1 ਮਿੰਟ ਤੱਕ ਚਲਾਉਂਦੇ ਹੋਏ ਭੁੰਨੋ । ਫਿਰ ਸ਼ਿਮਲਾ ਮਿਰਚ, ਪਿਆਜ ,ਖੁੰਭਾਂ ਅਤੇ ਚਿਕਨ ਪਾਓ ਅਤੇ ਉਹਨਾਂ ਨੂੰ ਹਿਲਾਉਂਦੇ ਹੋਏ ਭੁੰਨੋ ।
4.ਸੋਇਆ ਸਾਸ, ਓਇਸਟਰ ਸਾਸ, ਕਾਲੀ ਮਿਰਚ ਅਤੇ ਚੁਟਕੀ ਨਮਕ ਪਾਓ ਅਤੇ 2 ਤੋਂ 3 ਮਿੰਟ ਤੱਕ ਹਿਲਾਉਂਦੇ ਰਹੋ ਜਦ ਤੱਕ ਸੌਸ ਸਭ ਤੇ ਲੱਗ ਜਾਵੇ ।ਚਿਕਨ ਦੀ ਤਰੀ ਪਾਕੇ ਫਿਰ ਇੱਕ ਮਿੰਟ ਲਈ ਭੁੰਨੋ ।
5.ਇੱਕ ਕੱਪ ਵਿੱਚ ਸਬਜੀਆਂ ਦੀ ਤਰੀ ਵਿੱਚ ਕਾਰਨ ਸਟਾਰਚ ਪਾ ਕੇ ਚੰਗੀ ਤਰ੍ਹਾਂ ਚਮਚੇ ਨਾਲ ਹਿਲਾਓ । ਫਿਰ ਇਹ ਘੋਲ ਸਬਜੀਆਂ ਵਿੱਚ ਪਾ ਕੇ ਹਿਲਾਓ ਜਦ ਤੱਕ ਇਹ ਸੰਘਣਾ ਹੋ ਜਾਵੇ । ਗਰਮ ਗਰਮ ਪਰੋਸੋ ।
ਸਮਗਰੀ:
ਮੁਰਗੀ ਦੀ ਛਾਤੀ ਦਾ ਮੀਟ | 1 ( ਮਸਾਲੇ ਲਗਾ ਕੇ ) |
ਬਰੋਕਲੀ | 1ਕੱਪ ( ਬੁਰਕੀ ਦੇ ਅਕਾਰ ਦੇ ਟੁਕੜਿਆਂ ਵਿੱਚ ਕੱਟੀ ਹੋਈ) |
ਗੋਭੀ | 1 ਕੱਪ ( ਬੁਰਕੀ ਦੇ ਅਕਾਰ ਦੇ ਟੁਕੜਿਆਂ ਵਿੱਚ ਕੱਟੀ ਹੋਈ) |
ਗਾਜਰ | 1 ਕੱਪ ( ਬੁਰਕੀ ਦੇ ਅਕਾਰ ਦੇ ਟੁਕੜਿਆਂ ਵਿੱਚ ਕੱਟੀ ਹੋਈ) |
ਲੰਬੀਆਂ ਫਲੀਆਂ | 1 ਕੱਪ ( ਬੁਰਕੀ ਦੇ ਅਕਾਰ ਦੇ ਟੁਕੜਿਆਂ ਵਿੱਚ ਕੱਟੀ ਹੋਈ) |
ਤੇਲ | 1 ਵੱਡੇ ਚਮਚੇ |
ਲਸਣ | 4-5 ਤੁਰੀਆਂ (ਦਰਮਿਆਨੇ ਅਕਾਰ ਦੀਆਂ, ਬਰੀਕ ਕੱਟੀਆਂ) |
ਹਰੀ ਮਿਰਚ | 6-7 (ਬਰੀਕ ਕੱਟੀਆਂ) |
ਛੋਟੀਆਂ ਛੱਲੀਆਂ | 1 ਕੱਪ( ਬੁਰਕੀ ਦੇ ਅਕਾਰ ਦੇ ਟੁਕੜਿਆਂ ਵਿੱਚ ਕੱਟੀ ਹੋਈ) |
ਲ਼ਾਲ ਪੀਲੀ ਸ਼ਿਮਲਾ ਮਿਰਚ | 1 ਕੱਪ ( ਬੁਰਕੀ ਦੇ ਅਕਾਰ ਦੇ ਟੁਕੜਿਆਂ ਵਿੱਚ ਕੱਟੀ ਹੋਈ) |
ਪਿਆਜ | ½ ਕੱਪ (ਕੱਟੇ ਹੋਏ) |
ਖੁੰਬਾਂ | 1 ਕੱਪ (ਬੁਰਕੀ ਦੇ ਅਕਾਰ ਦੇ ਟੁਕੜਿਆਂ ਵਿੱਚ ਕੱਟੀ ਹੋਈ) |
ਸੋਇਆ ਸਾਸ | 1 ਵੱਡਾ ਚਮਚਾ |
ਓਇਸਟਰ ਸਾਸ | ½ ਛੋਟਾ ਚਮਚਾ |
ਕਾਲੀ ਮਿਰਚ | ½ ਛੋਟਾ ਚਮਚਾ |
ਨਮਕ | ਸਵਾਦ ਅਨੁਸਾਰ |
ਕੌਰਨ ਸਟਾਰਚ | 1½ ਵੱਡਾ ਚਮਚਾ |
ਪਾਣੀ |
ਮਸਾਲੇ ਦਾ ਮਿਸ਼ਰਣ (ਮੈਰੀਨੇਸ਼ਨ)
ਲਸਣ ਦਾ ਪੇਸਟ | ½ ਵੱਡਾ ਚਮਚਾ |
ਅਦਰਕ ਦਾ ਪੇਸਟ | ½ ਵੱਡਾ ਚਮਚਾ |
ਨਮਕ | ਸਵਾਦ ਅਨੁਸਾਰ |