ਬੱਚੇਦਾਨੀ ਦਾ ਕੈਂਸਰ ਕੀ ਹੈ?

ਬੱਚੇਦਾਨੀ ਦਾ ਕੈਂਸਰ ਬੱਚੇਦਾਨੀ ਦੇ ਮੁਹਾਨੇ ਤੇ ਬੱਚੇਦਾਨੀ ਦੇ ਸੈੱਲਾਂ ਦਾ ਹੋਇਆ ਅਸਾਧਾਰਨ ਵਿਕਾਸ ਹੈ।

ਅੰਕੜੇ
ਹਾਂਗ ਕਾਂਗ

ਹਾਂਗ ਕਾਂਗ

ਘਟਨਾ ਦੀ ਦਰ: 8.4 ਪ੍ਰਤੀ 100,000 ਆਬਾਦੀ (ਔਰਤ)

ਮੌਤ ਦਰ: 1.9 ਪ੍ਰਤੀ 100,000 ਆਬਾਦੀ (ਔਰਤ)

(Hong Kong Cancer Registry, 2020)

ਪਾਕਿਸਤਾਨ

ਪਾਕਿਸਤਾਨ

ਘਟਨਾ ਦੀ ਦਰ: 6.1 ਪ੍ਰਤੀ 100,000 ਆਬਾਦੀ (ਔਰਤ)

ਮੌਤ ਦਰ: 4.0 ਪ੍ਰਤੀ 100,000 ਆਬਾਦੀ (ਔਰਤ)

(IARC, 2021)

ਨੇਪਾਲ

ਨੇਪਾਲ

ਘਟਨਾ ਦੀ ਦਰ: 16.4 ਪ੍ਰਤੀ 100,000 ਆਬਾਦੀ (ਔਰਤ)

ਮੌਤ ਦਰ: 11.1 ਪ੍ਰਤੀ 100,000 ਆਬਾਦੀ ਔਰਤ)

(IARC, 2021)

ਭਾਰਤ

ਭਾਰਤ

ਘਟਨਾ ਦੀ ਦਰ: 18.0 ਪ੍ਰਤੀ 100,000 ਆਬਾਦੀ (ਔਰਤ)

ਮੌਤ ਦਰ: 11.4ਪ੍ਰਤੀ 100,000 ਆਬਾਦੀ (ਔਰਤ)

(IARC, 2021)

ਚਿੰਨ੍ਹ ਅਤੇ ਲੱਛਣ

ਹੋ ਸਕਦਾ ਹੈ ਕਿ ਜਿਆਦਾ ਸ਼ੁਰੂਆਤੀ ਦੌਰ ਵਿੱਚ ਬੱਚੇਦਾਨੀ ਦੇ ਕੈਂਸਰ ਦੇ ਕੋਈ ਲੱਛਣ ਨਾ ਹੋਣ

ਸਰਵਾਈਕਲ ਕੈਂਸਰ ਦੇ ਜੋਖਮ ਕਾਰਕਾਂ ਵਿੱਚ ਸ਼ਾਮਲ ਹਨ:
ਇੱਕ ਤੋਂ ਵੱਧ ਲੋਕਾਂ ਨਾਲ ਸਰੀਰਿਕ ਸੰਬੰਧ ਹੋਣੇ
ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਸ਼ਕਤੀ ਦਾ ਘੱਟ ਹੋਣਾ
ਇਨਸਾਨਾਂ ਦੀ ਪਪਾਇਲੋਮਾਵਾਇਰਸ (ਐਚ ਪੀ ਵੀ) ਨਾਮਕ ਲਾਗ ਦਾ ਪਿਛੋਕੜ ਹੋਣਾ : ਇਹ ਬਿਮਾਰੀ ਖਾਸ ਤੌਰ ਤੇ ਸੰਭੋਗ ਕਰਨ ਨਾਲ ਫੈਲਦੀ ਹੈ।
5 ਸਾਲ ਤੋਂ ਵੱਧ ਸਮੇਂ ਲਈ ਮੌਖਿਕ ਗਰਭ ਨਿਰੋਧਕ ਦੀ ਵਰਤੋਂ (ਰੋਕਥਾਮ ਦੇ 10 ਸਾਲਾਂ ਦੇ ਬਾਅਦ, ਜੋਖਮ ਸਧਾਰਨ ਬਣ ਜਾਂਦਾ ਹੈ)
ਸਿਗਰਟਨੋਸ਼ੀ
ਬਹੁਤੇ ਬੱਚਿਆਂ ਨੂੰ ਜਨਮ ਦੇਣਾ ਅਤੇ ਛੋਟੀ ਉਮਰੇ ਪਹਿਲਾ ਗਰਭ ਹੋਣਾ
ਛੋਟੀ ਉਮਰ ਵਿੱਚ ਸਰੀਰਕ ਸਬੰਧ
ਰੋਕਥਾਮ ਦੇ ਉਪਾਅ

ਸੁਰੱਖਿਅਤ ਸੰਭੋਗ: ਉਦਾਹਰਨ ਦੇ ਤੌਰ ਤੇ ਆਪਣੇ ਸਰੀਰਿਕ ਸੰਬੰਧਾਂ ਨੂੰ ਇੱਕ ਹੀ ਵਿਅਕਤੀ ਤੱਕ ਸੀਮਿਤ ਰੱਖਣਾ, ਨਿਰੋਧ ਦੀ ਵਰਤੋ ਕਰਨਾ

ਸਿਗਰਟਨੋਸ਼ੀ ਤੋਂ ਪ੍ਰਹੇਜ਼ ਕਰੋ
ਜਿਨਸੀ ਤੌਰ ਤੇ ਕਿਰਿਆਸ਼ੀਲ ਬਣਨ ਤੋਂ ਪਹਿਲਾਂ HPV ਟੀਕਾਕਰਣ ਪ੍ਰਾਪਤ ਕਰੋ ਕਿਉਂਕਿ ਟੀਕਾਕਰਣ ਕੁੱਝ ਕਿਸਮਾਂ ਦੇ HPV ਦੇ ਵਿਰੁੱਧ ਰੱਖਿਆ ਕਰਦਾ ਹੈ ।
ਸ਼ੁਰੂਆਤੀ ਖੋਜ: ਨਿਯਮਤ ਸਰਵਾਈਕਲ ਕੈਂਸਰ ਸਕ੍ਰੀਨਿੰਗ