ਤਰੀ ਵਾਲੇ ਚਿੱਟੇ ਛੋਲੇ

4 ਜੀਆਂ ਦੇ ਪਰਿਵਾਰ ਵਿੱਚ ਵਰਤਾਉਣ ਲਈ

ਤਰੀਕਾ:

ਚਿੱਟੇ ਛੋਲਿਆਂ ਨੂੰ 7-8 ਘੰਟਿਆਂ ਲਈ ਪਾਣੀ ਵਿਚ ਭਿਓ ਦਿਓ ।ਪ੍ਰੈਸ਼ਰ ਕੂਕਰ ਵਿਚ ਨਮਕ, ਹਲਦੀ ਅਤੇ ਕਾਫ਼ੀ ਪਾਣੀ ਮਿਲਾਓ ਅਤੇ ਪ੍ਰੈਸ਼ਰ-ਕੁੱਕਰ ਵਿੱਚ ਪਕਾਓ (2ਸੀਟੀਆਂ ਤੇਜ ਅੱਗ ਤੇ ਅਤੇ 1 ਸੀਟੀ ਘੱਟ ਅੱਗ ਤੇ) । ਇਕ ਹੋਰ ਕੜਾਹੀ (ਕੜਾਈ) ਵਿਚ ਥੋੜ੍ਹਾ ਜਿਹਾ ਤੇਲ ਪਾਓ ਅਤੇ ਅਦਰਕ ਅਤੇ ਲਸਣ ਨੂੰ ਭੁੰਨੋ ਜਦੋ ਤੱਕ ਖੁਸ਼ਬੂ ਆਉਣੀ ਸ਼ੁਰੂ ਹੋ ਜਾਵੇ । ਕੱਟੇ ਹੋਏ ਟਮਾਟਰ ਸ਼ਾਮਿਲ ਕਰੋ ਅਤੇ ਧੀਮੀ ਅੱਗ ‘ਤੇ ਪਕਾਉ ਜਦੋਂ ਤਕ ਟਮਾਟਰ ਚੰਗੀ ਤਰ੍ਹਾਂ ਪੱਕ ਨਾ ਜਾਵੇ, ਸਾਰੇ ਮਸਾਲੇ ਪਾਓ ਅਤੇ ਇਸ ਮਸਾਲੇ ਨੂੰ ਛੋਲਿਆਂ ਵਿੱਚ ਥੋੜਾ ਜਿਹਾ ਪਾਣੀ (ਲੋੜ ਅਨੁਸਾਰ) ਪਾ ਕੇ ਸ਼ਾਮਿਲ ਕਰੋ । ਹੋਰ 2 ਸੀਟੀਆਂ ਨਾਲ ਪ੍ਰੈਸ਼ਰ ਕੁੱਕਰ ਵਿਚ ਪਕਾਉ । ਕੱਟੇ ਹੋਏ ਹਰੇ ਧਨੀਏ ਨਾਲ ਸਜਾਓ ਅਤੇ ਭਾਫ ਨਾਲ ਪੱਕੇ ਹੋਏ ਚੌਲਾਂ ਨਾਲ ਇਸਦਾ ਅਨੰਦ ਲਓ!

ਸਮਾਨ:

ਸਫੇਦ ਛੋਲੇ (ਕਾਬੁਲੀ ਛੋਲੇ)1 ਕੱਪ ਪੂਰੀ ਰਾਤ ਪਾਣੀ ਵਿੱਚ ਭਿਉਂ ਲਓ
ਟਮਾਟਰ3-4 ਦਰਮਿਆਨੇ ਅਕਾਰ ਦੇ ਬਰੀਕ ਕੱਟੇ ਹੋਏ
ਲਸਣ2 ਤੁਰੀਆਂ
ਅਦਰਕ2 ਛੋਟੇ ਚਮਚੇ
ਤੇਲ1 ਵੱਡਾ ਚਮਚਾ
ਲੂਣ1/2 ਛੋਟਾ ਚਮਚਾ
ਲਾਲ ਮਿਰਚ ਪਾਊਡਰਸਵਾਦ ਅਨੁਸਾਰ
ਹਲਦੀ ਪਾਊਡਰ1/4 ਛੋਟਾ ਚਮਚਾ
ਧਨੀਏ ਦੇ ਬੀਜ ਦਾ ਪਾਊਡਰ2-3ਛੋਟੇ ਚਮਚੇ
ਗਰਮ ਮਸਾਲਾ1 ਛੋਟਾ ਚਮਚਾ
ਸਰੋਤ: Dr.Sonali Kaul’s food recipe (Certified Nutritionist in Hong Kong & Qualified Dental Surgeon from India).