ਭਾਫ ਵਿੱਚ ਪਕਾਇਆ ਹੋਇਆ ਤੌਫੂ ਮਛਲੀ ਦੇ ਪੇਸਟ ਨਾਲ
(4 ਲੋਕਾਂ ਨੂੰ ਵਰਤਾਉਣ ਲਈ)
ਤਰੀਕਾ/ਵਿਧੀ :
1.ਉਬਲਦੇ ਹੋਏ ਪਾਣੀ ਵਿੱਚ ਤੌਫੂ ਨੂੰ ਕੁਝ ਸਕਿੰਟ ਲਈ ਬਲਾਂਚ ਕਰੋ, ਪਾਣੀ ਚੰਗੀ ਤਰ੍ਹਾਂ ਨਿਤਾਰ ਕੇ, ਇੱਕ ਪਾਸੇ ਰੱਖੋ ।
2.ਡੇਸ ਫਿਸ਼ ਪੇਸਟ ਨੂੰ ਮਸਾਲਿਆਂ ਨਾਲ ਮਿਲਾਓ, ਫਿਰ ਤੌਫੂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ।
3. ਪਲੇਟ ਤੇ ਓਲਿਵ ਤੇਲ ਬੁਰਸ਼ ਨਾਲ ਲਗਾਓ , ਫਿਰ ਤੌਫੂ ਅਤੇ ਫਿਸ਼ ਪੇਸਟ ਦਾ ਮਿਸ਼ਰਣ ਬਰਾਬਰ ਫੈਲਾ ਦਿਓ ।
4. ਇੱਕ ਵੱਡੇ ਬਰਤਨ ਵਿੱਚ ਭਾਫ ਬਣਾਉਣ ਲਈ ਪਾਣੀ ਪਾਓ । ਜਦੋਂ ਪਾਣੀ ਉੱਬਲ ਜਾਵੇ ਤਾਂ ਸਟੈਂਡ ਤੇ ਪਲੇਟ ਰੱਖੋ ਤੇ 5 ਮਿੰਟ ਲਈ ਭਾਫ ਵਿੱਚ ਪਕਾਓ ਮੱਧਮ ਆਂਚ ਤੇ ।
5. ਥੋੜੀ ਜਿਹੀ ਹਲਕੀ ਸੋਇਆ ਸੌਸ ਪਾਓ ਅਤੇ ਕੱਟਿਆ ਹੋਇਆ ਹਰਾ ਧਨੀਆ ਅਤੇ ਛੋਟਾ ਪਿਆਜ ਸਜਾਉਣ ਲਈ ਪਾਓ । ਗਰਮ ਗਰਮ ਵਰਤਾਓ ।
ਸਮਗਰੀ:
ਨਰਮ ਤੌਫੂ (ਭਾਫ ਵਿੱਚ ਪਕਾਉਣ ਲਈ) | 1 ਡੱਬਾ |
ਡੇਸ ਫਿਸ਼ ਪੇਸਟ | 200 ਗਰਾਮ (ਤਾਜ਼ੀ ਮੱਛੀ ਦੀਆਂ ਦੁਕਾਨਾਂ ਤੇ ਉਪਲਬਧ) |
ਜੈਤੂਨ (ਓਲਿਵ) ਦਾ ਤੇਲ | 1/3 ਛੋਟਾ ਚਮਚਾ |
ਹਲਕੀ ਸੋਇਆ ਸੌਸ | ਸਵਾਦ ਅਨੁਸਾਰ |
ਹਰਾ ਧਨੀਆ | ਸਵਾਦ ਅਨੁਸਾਰ (ਬਰੀਕ ਕੱਟਿਆ) |
ਛੋਟੇ ਪਿਆਜ | ਸਵਾਦ ਅਨੁਸਾਰ (ਬਰੀਕ ਕੱਟਿਆ ) |
ਮੈਰੀਨੇਟ (ਮਸਾਲਾ ਲਗਾਉਣ ਲਈ):
ਕਾਰਨ ਸਟਾਰਚ | 2 ਛੋਟੇ ਚਮਚੇ |
ਨਮਕ | ਸਵਾਦ ਅਨੁਸਾਰ |
ਸਫੇਦ ਮਿਰਚ | ਸਵਾਦ ਅਨੁਸਾਰ |