ਬੱਚੇਦਾਨੀ ਦਾ ਕੈਂਸਰ ਕੀ ਹੈ?

ਬੱਚੇਦਾਨੀ ਦਾ ਕੈਂਸਰ ਬੱਚੇਦਾਨੀ ਦੇ ਮੁਹਾਨੇ ਤੇ ਬੱਚੇਦਾਨੀ ਦੇ ਸੈੱਲਾਂ ਦਾ ਹੋਇਆ ਅਸਾਧਾਰਨ ਵਿਕਾਸ ਹੈ।
ਅੰਕੜੇ
ਹਾਂਗ ਕਾਂਗ
Hong Kong
ਘਟਨਾ ਦੀ ਦਰ: 7.6 ਪ੍ਰਤੀ 100,000 ਆਬਾਦੀ (ਔਰਤ)
ਮੌਤ ਦਰ: 1.9 ਪ੍ਰਤੀ 100,000 ਆਬਾਦੀ (ਔਰਤ)
(ਹਾਂਗਕਾਂਗ ਕੈਂਸਰ ਰਜਿਸਟਰੀ, 2020)
ਨੇਪਾਲ
Nepal
ਘਟਨਾ ਦੀ ਦਰ: 21.5 ਪ੍ਰਤੀ 100,000 ਆਬਾਦੀ (ਔਰਤ)
ਮੌਤ ਦਰ: 14.3 ਪ੍ਰਤੀ 100,000 ਆਬਾਦੀ ਔਰਤ)
(IARC, 2020)
ਪਾਕਿਸਤਾਨ
Pakistan
ਘਟਨਾ ਦੀ ਦਰ: 7.3 ਪ੍ਰਤੀ 100,000 ਆਬਾਦੀ (ਔਰਤ)
ਮੌਤ ਦਰ: 5.2 ਪ੍ਰਤੀ 100,000 ਆਬਾਦੀ (ਔਰਤ)
(IARC, 2020)
ਭਾਰਤ
India
ਘਟਨਾ ਦੀ ਦਰ: 14.7 ਪ੍ਰਤੀ 100,000 ਆਬਾਦੀ (ਔਰਤ)
ਮੌਤ ਦਰ: 9.2 ਪ੍ਰਤੀ 100,000 ਆਬਾਦੀ (ਔਰਤ)
(IARC, 2020)
ਚਿੰਨ੍ਹ ਅਤੇ ਲੱਛਣ
ਹੋ ਸਕਦਾ ਹੈ ਕਿ ਜਿਆਦਾ ਸ਼ੁਰੂਆਤੀ ਦੌਰ ਵਿੱਚ ਬੱਚੇਦਾਨੀ ਦੇ ਕੈਂਸਰ ਦੇ ਕੋਈ ਲੱਛਣ ਨਾ ਹੋਣ
- ਨਿਯਮਿਤ ਮਾਹਵਾਰੀ ਦੇ ਸਮੇਂ ਵਿਚਕਾਰ ਖੂਨ ਦਾ ਆਉਣਾ
- ਸੰਭੋਗ ਤੋਂ ਬਾਅਦ ਖੂਨ ਦਾ ਆਉਣਾ ਜਾਂ ਪੇਡੂ/ਜ਼ਨਨ ਅੰਗਾਂ ਦੀ ਜਾਂਚ
- ਮਾਹਵਾਰੀ ਦਾ ਲੰਬੇ ਸਮੇਂ ਤੱਕ ਰਹਿਣਾ
- ਪਹਿਲਾਂ ਨਾਲੋਂ ਭਾਰੀ ਮਾਹਵਾਰੀ (ਜਿਆਦਾ ਖੂਨ ਦਾ ਨੁਕਸਾਨ ਹੋਣਾ)
- ਯੋਨੀ ਵਿਚੋਂ ਵਗਣ ਵਾਲੇ ਦ੍ਰਵ ਵਿੱਚ ਵਾਧਾ ਹੋਣਾ
- ਸੰਭੋਗ ਕਰਨ ਸਮੇਂ ਦਰਦ ਹੋਣਾ
- ਯੋਨੀ ਦੇ ਆਲੇ ਦੁਆਲੇ ਜਾਂ ਪੇਡੂ ਵਿੱਚ ਦਰਦ ਹੋਣਾ
ਸਰਵਾਈਕਲ ਕੈਂਸਰ ਦੇ ਜੋਖਮ ਕਾਰਕਾਂ ਵਿੱਚ ਸ਼ਾਮਲ ਹਨ:
- ਇੱਕ ਤੋਂ ਵੱਧ ਲੋਕਾਂ ਨਾਲ ਸਰੀਰਿਕ ਸੰਬੰਧ ਹੋਣੇ

- ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਸ਼ਕਤੀ ਦਾ ਘੱਟ ਹੋਣਾ

- ਇਨਸਾਨਾਂ ਦੀ ਪਪਾਇਲੋਮਾਵਾਇਰਸ (ਐਚ ਪੀ ਵੀ) ਨਾਮਕ ਲਾਗ ਦਾ ਪਿਛੋਕੜ ਹੋਣਾ : ਇਹ ਬਿਮਾਰੀ ਖਾਸ ਤੌਰ ਤੇ ਸੰਭੋਗ ਕਰਨ ਨਾਲ ਫੈਲਦੀ ਹੈ।

- 5 ਸਾਲ ਤੋਂ ਵੱਧ ਸਮੇਂ ਲਈ ਮੌਖਿਕ ਗਰਭ ਨਿਰੋਧਕ ਦੀ ਵਰਤੋਂ (ਰੋਕਥਾਮ ਦੇ 10 ਸਾਲਾਂ ਦੇ ਬਾਅਦ, ਜੋਖਮ ਸਧਾਰਨ ਬਣ ਜਾਂਦਾ ਹੈ)

- ਸਿਗਰਟਨੋਸ਼ੀ

- ਬਹੁਤੇ ਬੱਚਿਆਂ ਨੂੰ ਜਨਮ ਦੇਣਾ ਅਤੇ ਛੋਟੀ ਉਮਰੇ ਪਹਿਲਾ ਗਰਭ ਹੋਣਾ

- ਛੋਟੀ ਉਮਰ ਵਿੱਚ ਸਰੀਰਕ ਸਬੰਧ
ਕਿਰਪਾ ਕਰਕੇ ਧਿਆਨ ਦਿਓ: ਜੋਖਮ ਦੇ ਉਪਰਲੇ ਕਾਰਕਾਂ ਦੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਰਵਾਈਕਲ ਕੈਂਸਰ ਹੋਣੀ ਚਾਹੀਦੀ ਹੈ – ਇਸ ਦਾ ਸਿਰਫ਼ ਇਹੀ ਮਤਲਬ ਹੈ ਕਿ ਸਰਵਾਈਕਲ ਕੈਂਸਰ ਹੋਣ ਦਾ ਜੋਖਮ ਆਮ ਨਾਲੋਂ ਵੱਧ ਹੋ ਸਕਦਾ ਹੈ ਅਤੇ ਤੁਹਾਨੂੰ ਆਪਣੇ ਡਾਕਟਰ ਤੋਂ ਹੋਰ
ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ।
ਰੋਕਥਾਮ ਦੇ ਉਪਾਅ
- ਸੁਰੱਖਿਅਤ ਸੰਭੋਗ: ਉਦਾਹਰਨ ਦੇ ਤੌਰ ਤੇ ਆਪਣੇ ਸਰੀਰਿਕ ਸੰਬੰਧਾਂ ਨੂੰ ਇੱਕ ਹੀ ਵਿਅਕਤੀ ਤੱਕ ਸੀਮਿਤ ਰੱਖਣਾ, ਨਿਰੋਧ ਦੀ ਵਰਤੋ ਕਰਨਾ


- ਸਿਗਰਟਨੋਸ਼ੀ ਤੋਂ ਪ੍ਰਹੇਜ਼ ਕਰੋ

- ਜਿਨਸੀ ਤੌਰ ਤੇ ਕਿਰਿਆਸ਼ੀਲ ਬਣਨ ਤੋਂ ਪਹਿਲਾਂ HPV ਟੀਕਾਕਰਣ ਪ੍ਰਾਪਤ ਕਰੋ ਕਿਉਂਕਿ ਟੀਕਾਕਰਣ ਕੁੱਝ ਕਿਸਮਾਂ ਦੇ HPV ਦੇ ਵਿਰੁੱਧ ਰੱਖਿਆ ਕਰਦਾ ਹੈ ।

- ਸ਼ੁਰੂਆਤੀ ਖੋਜ: ਨਿਯਮਤ ਸਰਵਾਈਕਲ ਕੈਂਸਰ ਸਕ੍ਰੀਨਿੰਗ