ਹਾਈਪਰਟੈਨਸ਼ਨ ਕੀ ਹੈ?
ਹਾਈਪਰਟੈਨਸ਼ਨ ਉਸਨੂੰ ਕਿਹੰਦੇ ਹਨ ਜਿਸ ਵਿੱਚ ਸਿਸਟੋਲਿਕ ਬਲੱਡ ਪ੍ਰੈਸ਼ਰ (ਉੱਚ ਨੰਬਰ) 140 mmHg ਤੋਂ ਵੱਧ ਹੁੰਦਾ ਹੈ ਅਤੇ ਡਾਇਆਸਟੋਲੀਕ (ਨਿੱਚੇ ਵਾਲਾ ਨੰਬਰ) 90mmHg. ਤੋਂ ਵੱਧ ਹੁੰਦਾ ਹੈ ।
ਹਾਈਪਰਟੈਨਸ਼ਨ ਦੀਆਂ ਸ਼੍ਰੇਣੀਆਂ
ਬਲੱਡ ਪ੍ਰੈਸ਼ਰ ਦੀ ਸ਼੍ਰੇਣੀ | ਸਿਸਟੋਲਿਕ (ਉੱਚ ਨੰਬਰ) | ਡਾਇਆਸਟੋਲੀਕ (ਨਿੱਚੇ ਵਾਲਾ ਨੰਬਰ) | ਐਕਸ਼ਨ |
---|---|---|---|
ਆਮ | 120 ਤੋਂ ਘੱਟ | 80 ਤੋਂ ਘੱਟ | ਲੱਗੇ ਰਹੋ |
ਪ੍ਰੀਹਾਈਪਰਟੈਨਸ਼ਨ | 120 – 139 | 80 – 89 | ਜੀਵਨਸ਼ੈਲੀ ਵਿੱਚ ਸਿਹਤਮੰਦ ਤਬਦੀਲੀਆਂ ਕਰੋ |
ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) | 140 ਤੋਂ ਉੱਪਰ | 90 ਤੋਂ ਉੱਪਰ | ਆਪਣੇ ਡਾਕਟਰ ਨਾਲ ਸਲਾਹ ਕਰੋ ਅਤੇ ਦਵਾਈਆਂ ਸ਼ੁਰੂ ਕਰੋ |
ਚਿੰਨ੍ਹ ਅਤੇ ਲੱਛਣ
ਹਾਈਪਰਟੈਨਸ਼ਨ ਆਮ ਕਰਕੇ ਲੱਛਣ ਨਹੀਂ ਦਿਖਾਉਦਾ ਜਦੋਂ ਤਕ ਇਹ ਬਹੁਤ ਜ਼ਿਆਦਾ ਨਹੀਂ ਹੁੰਦਾ ।
ਜੇ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਮਰੀਜ਼ਾਂ ਨੂੰ ਇਹ ਅਨੁਭਵ ਹੋ ਸਕਦਾ ਹੈ:
- ਸਿਰ ਦਰਦ
- ਵਿਜ਼ੂਅਲ ਵਿੱਚ ਖਲਲ
- ਦੌਰੇ
ਜੋਖਮ ਕਾਰਕ
ਤਬਦੀਲੀਯੋਗ
- ਘੱਟ ਸਰੀਰਿਕ ਸਰਗਰਮੀ

- ਖ਼ਰਾਬ ਖ਼ੁਰਾਕ (ਉਦਾਹਰਨ ਲਈ, ਲੂਣ ਦੀ ਜ਼ਿਆਦਾ ਮਾਤਰਾ)

- ਮੋਟਾਪਾ

- ਸ਼ਰਾਬ ਪੀਣਾ

- ਸਿਗਰਟਨੋਸ਼ੀ

ਗੈਰ-ਤਬਦੀਲੀਯੋਗ
- ਉਮਰ
- ਪਰਿਵਾਰਿਕ ਇਤਿਹਾਸ
- ਲਿੰਗ
ਹਾਈਪਰਟੈਨਸ਼ਨ ਦੀ ਕਿਵੇਂ ਜਾਂਚ ਕੀਤੀ ਜਾਂਦੀ ਹੈ?
ਰੈਗੂਲਰ ਬਲੱਡ ਪ੍ਰੈਸ਼ਰ ਦੀ ਨਿਗਰਾਨੀ: ਹਾਈ ਬਲੱਡ ਪ੍ਰੈਸ਼ਰ ਦੀ ਜਾਂਚ ਲਈ ਕਈ ਮੈਡੀਕਲ ਅਪੌਇੰਟਮੈਂਟਾਂ ਤੇ 2 ਤੋਂ 3 ਉੱਚ ਰੀਡਿੰਗ ਦਾ ਆਉਣਾ ।

ਹਾਈ ਬਲੱਡ ਪ੍ਰੈਸ਼ਰ ਦੇ ਪੇਚੀਦਗੀਆਂ

ਰੋਕਥਾਮ ਦੇ ਉਪਾਅ
ਰੋਕਥਾਮ ਦੇ ਉਪਾਅ ਜੋ ਬਦਲਣ ਯੋਗ ਜੋਖਮ ਕਾਰਕਾਂ ਨੂੰ ਘਟਾਉਣ ਤੇ ਕੇਂਦਰਤ ਹਨ ।
- ਹਫ਼ਤੇ ਵਿੱਚ 5 ਵਾਰ ਨਿਯਮਤ ਕਸਰਤ (30 ਮਿੰਟ ਪ੍ਰਤੀ ਦਿਨ) ।

- ਆਪਣੀ ਖੁਰਾਕ ਵਿੱਚ ਲੂਣ ਅਤੇ ਚਰਬੀ ਨੂੰ ਘਟਾਓ


- ਸਿਹਤਮੰਦ ਵਜ਼ਨ

- ਕੋਈ ਸ਼ਰਾਬ ਦੀ ਵਰਤੋਂ ਨਹੀਂ

- ਸਿਗਰਟ ਪੀਣੀ ਛੱਡੋ
