ਜੜੀਆਂ ਬੂਟੀਆਂ ਅਤੇ ਪਿਆਜ ਨਾਲ ਭੁੰਨਿਆ ਹੋਇਆ ਚਿਕਨ
(5-6 ਬੰਦਿਆਂ ਨੂੰ ਵਰਤਾਉਣ ਲਈ )
ਤਰੀਕਾ:
1.ਚਿਕਨ ਧੋ ਲਓ (ਚਮੜੀ ਨੂੰ ਹਟਾਓ)
2.ਅੱਧਾ ਕੱਟਿਆ ਹੋਇਆ ਪਿਆਜ ਚਿਕਨ ਵਿੱਚਲੀ ਖਾਲੀ ਜਗ੍ਹਾ ਵਿੱਚ ਭਰੋ । ਬਾਕੀ ਮਸਾਲੇ ਰਲਾ ਕੇ ਚਿਕਨ ਦੇ ਉੱਤੇ ਫੈਲਾ ਦਿਓ ।
3.ਚਿਕਨ ਨੂੰ ਮਸਾਲੇ ਲਾ ਕੇ ਜਿਪ ਲੌਕ ਵਾਲੇ ਬੈਗ ਵਿੱਚ ਪਾਕੇ ਸੀਲ ਕਰ ਦਿਓ । ਫਿਰ ਇਸਨੂੰ ਫਰਿੱਜ ਵਿੱਚ 2-8 ਘੰਟੇ ਵਾਸਤੇ ਰੱਖੋ । (ਜਿੰਨਾਂ ਲੰਬਾ ਸਮਾਂ ਮਸਾਲੇ ਲਗਾ ਕੇ ਰੱਖੋਗੇ ਸਵਾਦ ਵਧੀਆ ਹੋਵੇਗਾ)
4.ਓਵਨ ਨੂੰ 180 ਡਿਗਰੀ ਤੇ ਪਹਿਲਾਂ ਤੋਂ ਗਰਮ ਕਰੋ । ਚਿਕਨ ਅਤੇ ਮਸਾਲਿਆਂ ਨੂੰ ਰੋਸਟ ਕਰਨ ਲਈ ਭਾਂਡੇ ਵਿੱਚ ਰੱਖੋ । ਇਸ ਨੂੰ 45 ਮਿੰਟਾਂ ਲਈ ਰੋਸਟ ਕਰੋ ।
5.ਵਰਤਾਉਣ ਤੋਂ ਪਹਿਲਾਂ 10 ਮਿੰਟ ਲਈ ਓਵਨ ਵਿੱਚ ਹੀ ਰਹਿਣ ਦਿਓ । ਭਾਂਡੇ ਵਿਚਲੀ ਸੌਸ ਨੂੰ ਇੱਕ ਛੋਟੀ ਕਟੋਰੀ ਵਿੱਚ ਪਾ ਕੇ ਨਾਲ ਹੀ ਵਰਤਾਓ । ਆਪਣੇ ਮਨਪਸੰਦ ਤਰੀਕੇ ਨਾਲ ਸਜਾਓ ।
ਸਮਗਰੀ:
ਬਰਫ ਵਿੱਚ ਲੱਗਿਆ ਚਿਕਨ | 1 ਪੂਰਾ |
ਮੱਕੀ ਦਾ ਤੇਲ (ਜਾਂ ਕੋਈ ਵੀ ਪਕਾਉਣ ਵਾਲਾ ਤੇਲ) | 30 ਮਿਲੀ |
ਮਸਾਲੇ ਲਗਾਉਣ ਲਈ:
ਜਾਮੁਨੀ ਰੰਗ ਦਾ ਪਿਆਜ | ½ (ਕੱਟਿਆ ਹੋਇਆ) |
ਰਾਈਸ ਵਾਇਨ ਪਕਾਉਣ ਲਈ | 15 ਮਿਲੀ |
ਕੁਚਲੀ ਹੋਈ ਕਾਲੀ ਮਿਰਚ | ½ ਛੋਟਾ ਚਮਚਾ |
ਨਿੰਬੂ ਦੇ ਪੱਤੇ | 6 ਟੁਕੜੇ |
ਹਲਕੀ ਸੋਇਆ ਸਾਸ | 20 ਮਿਲੀ |
ਜੜੀਆਂ ਬੂਟੀਆਂ ਦਾ ਮਿਸ਼ਰਣ | 2 ਛੋਟੇ ਚਮਚੇ (ਸੁਪਰਮਾਰਕਿਟ ਵਿੱਚ ਉਪਲਬਧ) |