Say "NO" to Chronic Diseases

logo

ਚਿਕਨ ਮੋਮੋਜ਼ Chicken Momo

ਚਿਕਨ ਮੋਮੋਜ਼

(60 ਪੀਸ)

ਤਰੀਕਾ/ਵਿਧੀ:
1.ਚਿਕਨ ਕੀਮਾਂ (ਚਮੜੀ ਨੂੰ ਹਟਾਓ) ਅਤੇ ਸਾਰੀਆਂ ਬਾਰੀਕ ਕੱਟੀਆਂ ਸਬਜ਼ੀਆਂ ਨੂੰ ਮਸਾਲਾ ਲਗਾ ਕੇ ਰੱਖੋ, ਜੇ ਤੁਸੀਂ ਇਸ ਨੂੰ ਮਸਾਲੇਦਾਰ ਪਸੰਦ ਕਰਦੇ ਹੋ, ਤਾਂ ਮਿਰਚ ਦਾ ਪਾਊਡਰ ਮਿਲਾਓ ਅਤੇ ਮਿਲਾ ਕੇ ਮੈਰੀਨੇਟ ਕਰੋ ।

2.ਵੈਂਟਨ ਰੈਪ ਦੇ ਵਿਚ ਭਰਨ ਵਾਲੀ ਤਿਆਰ ਸਮਗਰੀ ਭਰ ਦਿਓ । ਅੱਧੇ ਚੰਦਰਮਾਂ ਦੀ ਸ਼ਕਲ ਬਣਾਉਣ ਲਈ ਇਸ ਨੂੰ ਅੱਧਾ ਫੋਲਡ ਕਰੋ। ਲਪੇਟਣ ਵੇਲੇ ਕਿਨਾਰਿਆਂ ਨੂੰ ਥੋੜਾ ਜਿਹਾ ਪਾਣੀ ਨਾਲ ਸੀਲ ਕਰੋ ।

3.ਮੋਮੋ ਨੂੰ ਇਕ ਪਲੇਟ ‘ਤੇ ਪਾਓ ਅਤੇ 15-20 ਮਿੰਟ ਲਈ ਭਾਫ਼ ਵਿੱਚ ਪਕਾਓ ।

4.ਟਮਾਟਰ ਨੂੰ 4-5 ਮਿੰਟ ਲਈ ਗਰਮ ਪਾਣੀ ਵਿਚ ਉਬਾਲੋ ਅਤੇ ਛਿੱਲੜ ਨੂੰ ਉਤਾਰ ਦਿਓ ।ਇੱਕ ਬਲੈਂਡਰ ਵਿੱਚ ਪਾਓ ਅਤੇ ਅਚਾਰ ਬਣਾਉਣ ਲਈ ਸਾਰੀ ਸਮੱਗਰੀ ਸ਼ਾਮਲ ਕਰੋ ।ਇੱਕ ਮੁਲਾਇਮ ਪੇਸਟ ਤਿਆਰ ਕਰੋ ।

5.ਟਮਾਟਰ ਦੇ ਅਚਾਰ ਨਾਲ ਗਰਮ ਪਰੋਸੋ.

ਸਮਾਨ

ਗੋਲ ਵੌਨ ਟੌਨ ਰੈਪ60 ਪੀਸ
ਭਰਨ ਵਾਲੀ ਸਮਗਰੀ :
ਚਿਕਨ ਦੇ ਥਾਈ ਦਾ ਕੀਮਾ500 ਗਰਾਮ
ਬੰਦ ਗੋਭੀ1 (ਬਰੀਕ ਕੱਟੀ ਹੋਈ)
ਹਰਾ ਧਨੀਆਂ½ ਕੱਪ (ਬਰੀਕ ਕੱਟਿਆ)
ਲਾਲ ਪਿਆਜ½ (ਬਰੀਕ ਕੱਟਿਅ)
ਲਸਣ2 ਛੋਟੇ ਚਮਚੇ (ਬਰੀਕ ਕੱਟਿਆ)
ਅਦਰਕ2 ਛੋਟੇ ਚਮਚੇ (ਬਰੀਕ ਕੱਟਿਆ)
ਮਸਾਲੇ:
ਪੀਸੀ ਹੋਈ ਸਫੇਟ ਮਿਰਚਸਵਾਦ ਅਨੁਸਾਰ
ਪੀਸਿਆ ਹੋਇਆ ਸੁੱਕਾ ਧਨੀਆ½ ਅੱਧਾ ਛੋਟਾ ਚਮਚਾ
ਲੰਬੀ ਹਰੀ ਮਿਰਚ1 (ਬਰੀਕ ਕੱਟੀ ਹੋਈ)
ਤੇਲ2 ਛੋਟੇ ਚਮਚੇ
ਨਮਕਸਵਾਦ ਅਨੁਸਾਰ
ਲਾਲ ਮਿਰਚ ਪਾਊਡਰਸਵਾਦ ਅਨੁਸਾਰ
ਟਮਾਟਰ ਦਾ ਅਚਾਰ
ਪੱਕੇ ਟਮਾਟਰ500 ਗਰਾਮ
ਸੁੱਕੀ ਲਾਲ ਮਿਰਚ1 (ਬਰੀਕ ਕੱਟੀ ਹੋਈ)
ਲਸਣ2 ਛੋਟੇ ਚਮਚੇ (ਬਰੀਕ ਕੱਟਿਆ)
ਅਦਰਕ2 ਛੋਟੇ ਚਮਚੇ (ਬਰੀਕ ਕੱਟਿਆ)
ਹਰਾ ਧਨੀਆਂ¼ ਕੱਪ (ਬਰੀਕ ਕੱਟਿਆ)
ਤੇਲ1 ਛੋਟਾ ਚਮਚਾ
( ਸਰਸੋਂ ਦਾ ਤੇਲ ਵੀ ਪਾ ਸਕਦੇ ਹੋ ਜੇ ਤੁਹਾਨੂੰ ਤਿੱਖਾ ਖਾਣਾ ਪਸੰਦ ਹੈ )
ਮੇਥੀ ਦਾਣਾ¼ ਛੋਟਾ ਚਮਚਾ
ਸਰੋਤ: Tam, S. M., Lau, J. Y. C., Lee, C. W. T. The ICONIC Mums Kitchen: Tastes of Intercultural Hong Kong.  Department of Anthropology, The Chinese University of Hong Kong