ਚਿਕਨ ਮੋਮੋਜ਼
(60 ਪੀਸ)
ਤਰੀਕਾ/ਵਿਧੀ:
1.ਚਿਕਨ ਕੀਮਾਂ (ਚਮੜੀ ਨੂੰ ਹਟਾਓ) ਅਤੇ ਸਾਰੀਆਂ ਬਾਰੀਕ ਕੱਟੀਆਂ ਸਬਜ਼ੀਆਂ ਨੂੰ ਮਸਾਲਾ ਲਗਾ ਕੇ ਰੱਖੋ, ਜੇ ਤੁਸੀਂ ਇਸ ਨੂੰ ਮਸਾਲੇਦਾਰ ਪਸੰਦ ਕਰਦੇ ਹੋ, ਤਾਂ ਮਿਰਚ ਦਾ ਪਾਊਡਰ ਮਿਲਾਓ ਅਤੇ ਮਿਲਾ ਕੇ ਮੈਰੀਨੇਟ ਕਰੋ ।
2.ਵੈਂਟਨ ਰੈਪ ਦੇ ਵਿਚ ਭਰਨ ਵਾਲੀ ਤਿਆਰ ਸਮਗਰੀ ਭਰ ਦਿਓ । ਅੱਧੇ ਚੰਦਰਮਾਂ ਦੀ ਸ਼ਕਲ ਬਣਾਉਣ ਲਈ ਇਸ ਨੂੰ ਅੱਧਾ ਫੋਲਡ ਕਰੋ। ਲਪੇਟਣ ਵੇਲੇ ਕਿਨਾਰਿਆਂ ਨੂੰ ਥੋੜਾ ਜਿਹਾ ਪਾਣੀ ਨਾਲ ਸੀਲ ਕਰੋ ।
3.ਮੋਮੋ ਨੂੰ ਇਕ ਪਲੇਟ ‘ਤੇ ਪਾਓ ਅਤੇ 15-20 ਮਿੰਟ ਲਈ ਭਾਫ਼ ਵਿੱਚ ਪਕਾਓ ।
4.ਟਮਾਟਰ ਨੂੰ 4-5 ਮਿੰਟ ਲਈ ਗਰਮ ਪਾਣੀ ਵਿਚ ਉਬਾਲੋ ਅਤੇ ਛਿੱਲੜ ਨੂੰ ਉਤਾਰ ਦਿਓ ।ਇੱਕ ਬਲੈਂਡਰ ਵਿੱਚ ਪਾਓ ਅਤੇ ਅਚਾਰ ਬਣਾਉਣ ਲਈ ਸਾਰੀ ਸਮੱਗਰੀ ਸ਼ਾਮਲ ਕਰੋ ।ਇੱਕ ਮੁਲਾਇਮ ਪੇਸਟ ਤਿਆਰ ਕਰੋ ।
5.ਟਮਾਟਰ ਦੇ ਅਚਾਰ ਨਾਲ ਗਰਮ ਪਰੋਸੋ.
ਸਮਾਨ
ਗੋਲ ਵੌਨ ਟੌਨ ਰੈਪ | 60 ਪੀਸ |
ਭਰਨ ਵਾਲੀ ਸਮਗਰੀ : | |
ਚਿਕਨ ਦੇ ਥਾਈ ਦਾ ਕੀਮਾ | 500 ਗਰਾਮ |
ਬੰਦ ਗੋਭੀ | 1 (ਬਰੀਕ ਕੱਟੀ ਹੋਈ) |
ਹਰਾ ਧਨੀਆਂ | ½ ਕੱਪ (ਬਰੀਕ ਕੱਟਿਆ) |
ਲਾਲ ਪਿਆਜ | ½ (ਬਰੀਕ ਕੱਟਿਅ) |
ਲਸਣ | 2 ਛੋਟੇ ਚਮਚੇ (ਬਰੀਕ ਕੱਟਿਆ) |
ਅਦਰਕ | 2 ਛੋਟੇ ਚਮਚੇ (ਬਰੀਕ ਕੱਟਿਆ) |
ਮਸਾਲੇ: | |
ਪੀਸੀ ਹੋਈ ਸਫੇਟ ਮਿਰਚ | ਸਵਾਦ ਅਨੁਸਾਰ |
ਪੀਸਿਆ ਹੋਇਆ ਸੁੱਕਾ ਧਨੀਆ | ½ ਅੱਧਾ ਛੋਟਾ ਚਮਚਾ |
ਲੰਬੀ ਹਰੀ ਮਿਰਚ | 1 (ਬਰੀਕ ਕੱਟੀ ਹੋਈ) |
ਤੇਲ | 2 ਛੋਟੇ ਚਮਚੇ |
ਨਮਕ | ਸਵਾਦ ਅਨੁਸਾਰ |
ਲਾਲ ਮਿਰਚ ਪਾਊਡਰ | ਸਵਾਦ ਅਨੁਸਾਰ |
ਟਮਾਟਰ ਦਾ ਅਚਾਰ | |
ਪੱਕੇ ਟਮਾਟਰ | 500 ਗਰਾਮ |
ਸੁੱਕੀ ਲਾਲ ਮਿਰਚ | 1 (ਬਰੀਕ ਕੱਟੀ ਹੋਈ) |
ਲਸਣ | 2 ਛੋਟੇ ਚਮਚੇ (ਬਰੀਕ ਕੱਟਿਆ) |
ਅਦਰਕ | 2 ਛੋਟੇ ਚਮਚੇ (ਬਰੀਕ ਕੱਟਿਆ) |
ਹਰਾ ਧਨੀਆਂ | ¼ ਕੱਪ (ਬਰੀਕ ਕੱਟਿਆ) |
ਤੇਲ | 1 ਛੋਟਾ ਚਮਚਾ |
( ਸਰਸੋਂ ਦਾ ਤੇਲ ਵੀ ਪਾ ਸਕਦੇ ਹੋ ਜੇ ਤੁਹਾਨੂੰ ਤਿੱਖਾ ਖਾਣਾ ਪਸੰਦ ਹੈ ) | |
ਮੇਥੀ ਦਾਣਾ | ¼ ਛੋਟਾ ਚਮਚਾ |