Say "NO" to Chronic Diseases

logo

ਕਲਕੱਤਾ ਸਟਾਇਲ ਚਿਲੀ ਚਿਕਨ Kolkata Style Chilly Chicken

ਕਲਕੱਤਾ ਸਟਾਇਲ ਚਿਲੀ ਚਿਕਨ

4ਜੀਆਂ ਦੇ ਪਰਿਵਾਰ ਵਿੱਚ ਵਰਤਾਉਣ ਲਈ

ਤਰੀਕਾ

ਚਿਕਨ (ਮੁਰਗੇ ਦੇ ਮੀਟ) ਨੂੰ 4-5 ਘੰਟਿਆਂ ਲਈ ਮਸਾਲਿਆਂ ਦਾ ਲੇਪ (ਮੈਰੀਨੇਸ਼ਨ) ਲਗਾ ਕੇ ਰੱਖੋ। ਪ੍ਰੈਸ਼ਰ ਕੁੱਕਰ ਵਿੱਚ ਤੇਲ ਪਾਓ ਅਤੇ ਕੱਟੇ ਹੋਏ ਪਿਆਜ ਪਾਓ ਅਤੇ ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ ਪਾਓ। ਮਸਾਲਿਆਂ ਦਾ ਲੇਪ ਲਗਾ ਕੇ ਰੱਖਿਆ ਹੋਇਆ ਚਿਕਨ ਕੁੱਕਰ ਵਿੱਚ ਪਾਓ ਅਤੇ ਮੱਧਮ ਤੇਜ ਆਂਚ ਤੇ 4-5 ਮਿੰਟਾਂ ਵਾਸਤੇ ਪਕਾਓ। ਫਿਰ ਆਂਚ ਧੀਮੀ ਕਰ ਦਿਓ ਅਤੇ ਇਸਨੂੰ ਭੁੰਨੋ ( ਚਿਕਨ ਕੜਾਈ ਨਾਲ ਲੱਗਣਾ ਸ਼ੁਰੂ ਹੋ ਜਾਵੇਗਾ ) ਥੋੜਾ ਜਿਹਾ ਪਾਣੀ ਪਾਓ ਅਤੇ ਚਿਕਨ ਨੂੰ ਕੁਝ ਹੋਰ ਮਿੰਟਾਂ ਲਈ (3-4) ਪਕਾਓ। ਥੋੜਾ ਹੋਰ ਪਾਣੀ ਪਾਓ ਅਤੇ ਤੇਜ ਅੱਗ ਤੇ ਇੱਕ ਸੀਟੀ ਨਾਲ ਪਕਾਓ। ਅਖੀਰ ਵਿੱਚ ਕਾਰਨ ਫਲੌਰ ਦਾ ਥੋੜੇ ਜਿਹੇ ਪਾਣੀ ਨਾਲ ਪਤਲਾ ਘੋਲ ਬਣਾਓ ਅਤੇ ਤਰੀ ਵਿੱਚ ਪਾ ਦਿਓ। ਇਸਨੂੰ ਚੌਲਾਂ ਨਾਲ ਵਰਤਾਓ ।

ਸਮਾਨ

ਤੇਲ ਤੇ ਮਸਾਲਿਆਂ ਦੇ ਮਿਸ਼ਰਣ ਲਈ (ਮੈਰੀਨੇਸ਼ਨ)

ਚਿਕਨ ਲੈਗ (ਚਮੜੀ ਉਤਾਰ ਕੇ)8
ਲੱਸਣ7-8 ਕਲੀਆਂ ਕੁਚਲੀਆਂ ਹੋਈਆਂ
ਅਦਰਕ ਦਾ ਪੇਸਟ3 ਵੱਡੇ ਚਮਚੇ
ਹਰੀ ਮਿਰਚ ਦਾ ਪੇਸਟ2 ਕੁਚਲੀਆਂ ਹੋਈਆਂ ਅਤੇ 2 ਕੁਤਰੀਆਂ ਹੋਈਆਂ
ਗੂੜ੍ਹੀ ਸੋਇਆ ਸੌਸ2 ਵੱਡੇ ਚਮਚੇ
ਤੇਲ1/4 ਛੋਟਾ ਚਮਚ
ਕਾਲੀ ਮਿਰਚਸਵਾਦ ਅਨੁਸਾਰ

ਕੜਾਈ ਵਿੱਚ ਪਾਉਣ ਲਈ

ਕਾਰਨ ਫਲੌਰ1 ਵੱਡਾ ਚਮਚਾ ਲਗਾਉਣ ਲਈ
ਤੇਲ1ਵੱਡਾ ਚਮਚਾ
ਪਿਆਜ਼1/2 ਦਰਦਰਾ ਕੱਟਿਆ ਹੋਇਆ
ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ1 ਕੱਪ ਦਰਦਰੀਆਂ ਕੱਟੀਆਂ ਹੋਈਆਂ
ਸਰੋਤ: Dr.Sonali Kaul’s food recipe (Certified Nutritionist in Hong Kong & Qualified Dental Surgeon from India).