ਕਲਕੱਤਾ ਸਟਾਇਲ ਚਿਲੀ ਚਿਕਨ
4ਜੀਆਂ ਦੇ ਪਰਿਵਾਰ ਵਿੱਚ ਵਰਤਾਉਣ ਲਈ
ਤਰੀਕਾ
ਚਿਕਨ (ਮੁਰਗੇ ਦੇ ਮੀਟ) ਨੂੰ 4-5 ਘੰਟਿਆਂ ਲਈ ਮਸਾਲਿਆਂ ਦਾ ਲੇਪ (ਮੈਰੀਨੇਸ਼ਨ) ਲਗਾ ਕੇ ਰੱਖੋ। ਪ੍ਰੈਸ਼ਰ ਕੁੱਕਰ ਵਿੱਚ ਤੇਲ ਪਾਓ ਅਤੇ ਕੱਟੇ ਹੋਏ ਪਿਆਜ ਪਾਓ ਅਤੇ ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ ਪਾਓ। ਮਸਾਲਿਆਂ ਦਾ ਲੇਪ ਲਗਾ ਕੇ ਰੱਖਿਆ ਹੋਇਆ ਚਿਕਨ ਕੁੱਕਰ ਵਿੱਚ ਪਾਓ ਅਤੇ ਮੱਧਮ ਤੇਜ ਆਂਚ ਤੇ 4-5 ਮਿੰਟਾਂ ਵਾਸਤੇ ਪਕਾਓ। ਫਿਰ ਆਂਚ ਧੀਮੀ ਕਰ ਦਿਓ ਅਤੇ ਇਸਨੂੰ ਭੁੰਨੋ ( ਚਿਕਨ ਕੜਾਈ ਨਾਲ ਲੱਗਣਾ ਸ਼ੁਰੂ ਹੋ ਜਾਵੇਗਾ ) ਥੋੜਾ ਜਿਹਾ ਪਾਣੀ ਪਾਓ ਅਤੇ ਚਿਕਨ ਨੂੰ ਕੁਝ ਹੋਰ ਮਿੰਟਾਂ ਲਈ (3-4) ਪਕਾਓ। ਥੋੜਾ ਹੋਰ ਪਾਣੀ ਪਾਓ ਅਤੇ ਤੇਜ ਅੱਗ ਤੇ ਇੱਕ ਸੀਟੀ ਨਾਲ ਪਕਾਓ। ਅਖੀਰ ਵਿੱਚ ਕਾਰਨ ਫਲੌਰ ਦਾ ਥੋੜੇ ਜਿਹੇ ਪਾਣੀ ਨਾਲ ਪਤਲਾ ਘੋਲ ਬਣਾਓ ਅਤੇ ਤਰੀ ਵਿੱਚ ਪਾ ਦਿਓ। ਇਸਨੂੰ ਚੌਲਾਂ ਨਾਲ ਵਰਤਾਓ ।
ਸਮਾਨ
ਤੇਲ ਤੇ ਮਸਾਲਿਆਂ ਦੇ ਮਿਸ਼ਰਣ ਲਈ (ਮੈਰੀਨੇਸ਼ਨ)
ਚਿਕਨ ਲੈਗ (ਚਮੜੀ ਉਤਾਰ ਕੇ) | 8 |
ਲੱਸਣ | 7-8 ਕਲੀਆਂ ਕੁਚਲੀਆਂ ਹੋਈਆਂ |
ਅਦਰਕ ਦਾ ਪੇਸਟ | 3 ਵੱਡੇ ਚਮਚੇ |
ਹਰੀ ਮਿਰਚ ਦਾ ਪੇਸਟ | 2 ਕੁਚਲੀਆਂ ਹੋਈਆਂ ਅਤੇ 2 ਕੁਤਰੀਆਂ ਹੋਈਆਂ |
ਗੂੜ੍ਹੀ ਸੋਇਆ ਸੌਸ | 2 ਵੱਡੇ ਚਮਚੇ |
ਤੇਲ | 1/4 ਛੋਟਾ ਚਮਚ |
ਕਾਲੀ ਮਿਰਚ | ਸਵਾਦ ਅਨੁਸਾਰ |
ਕੜਾਈ ਵਿੱਚ ਪਾਉਣ ਲਈ
ਕਾਰਨ ਫਲੌਰ | 1 ਵੱਡਾ ਚਮਚਾ ਲਗਾਉਣ ਲਈ |
ਤੇਲ | 1ਵੱਡਾ ਚਮਚਾ |
ਪਿਆਜ਼ | 1/2 ਦਰਦਰਾ ਕੱਟਿਆ ਹੋਇਆ |
ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ | 1 ਕੱਪ ਦਰਦਰੀਆਂ ਕੱਟੀਆਂ ਹੋਈਆਂ |