ਜੜੀਆਂ ਬੂਟੀਆਂ ਅਤੇ ਪਿਆਜ ਨਾਲ ਭੁੰਨਿਆ ਹੋਇਆ ਚਿਕਨ

(5-6 ਬੰਦਿਆਂ ਨੂੰ ਵਰਤਾਉਣ ਲਈ )

ਤਰੀਕਾ:

1.ਚਿਕਨ ਧੋ ਲਓ (ਚਮੜੀ ਨੂੰ ਹਟਾਓ)

2.ਅੱਧਾ ਕੱਟਿਆ ਹੋਇਆ ਪਿਆਜ ਚਿਕਨ ਵਿੱਚਲੀ ਖਾਲੀ ਜਗ੍ਹਾ ਵਿੱਚ ਭਰੋ । ਬਾਕੀ ਮਸਾਲੇ ਰਲਾ ਕੇ ਚਿਕਨ ਦੇ ਉੱਤੇ ਫੈਲਾ ਦਿਓ ।

3.ਚਿਕਨ ਨੂੰ ਮਸਾਲੇ ਲਾ ਕੇ ਜਿਪ ਲੌਕ ਵਾਲੇ ਬੈਗ ਵਿੱਚ ਪਾਕੇ ਸੀਲ ਕਰ ਦਿਓ । ਫਿਰ ਇਸਨੂੰ ਫਰਿੱਜ ਵਿੱਚ 2-8 ਘੰਟੇ ਵਾਸਤੇ ਰੱਖੋ । (ਜਿੰਨਾਂ ਲੰਬਾ ਸਮਾਂ ਮਸਾਲੇ ਲਗਾ ਕੇ ਰੱਖੋਗੇ ਸਵਾਦ ਵਧੀਆ ਹੋਵੇਗਾ)

4.ਓਵਨ ਨੂੰ 180 ਡਿਗਰੀ ਤੇ ਪਹਿਲਾਂ ਤੋਂ ਗਰਮ ਕਰੋ । ਚਿਕਨ ਅਤੇ ਮਸਾਲਿਆਂ ਨੂੰ ਰੋਸਟ ਕਰਨ ਲਈ ਭਾਂਡੇ ਵਿੱਚ ਰੱਖੋ । ਇਸ ਨੂੰ 45 ਮਿੰਟਾਂ ਲਈ ਰੋਸਟ ਕਰੋ ।

5.ਵਰਤਾਉਣ ਤੋਂ ਪਹਿਲਾਂ 10 ਮਿੰਟ ਲਈ ਓਵਨ ਵਿੱਚ ਹੀ ਰਹਿਣ ਦਿਓ । ਭਾਂਡੇ ਵਿਚਲੀ ਸੌਸ ਨੂੰ ਇੱਕ ਛੋਟੀ ਕਟੋਰੀ ਵਿੱਚ ਪਾ ਕੇ ਨਾਲ ਹੀ ਵਰਤਾਓ । ਆਪਣੇ ਮਨਪਸੰਦ ਤਰੀਕੇ ਨਾਲ ਸਜਾਓ ।

ਸਮਗਰੀ:

ਬਰਫ ਵਿੱਚ ਲੱਗਿਆ ਚਿਕਨ1 ਪੂਰਾ
ਮੱਕੀ ਦਾ ਤੇਲ
(ਜਾਂ ਕੋਈ ਵੀ ਪਕਾਉਣ ਵਾਲਾ ਤੇਲ)
30 ਮਿਲੀ

ਮਸਾਲੇ ਲਗਾਉਣ ਲਈ:

ਜਾਮੁਨੀ ਰੰਗ ਦਾ ਪਿਆਜ½ (ਕੱਟਿਆ ਹੋਇਆ)
ਰਾਈਸ ਵਾਇਨ ਪਕਾਉਣ ਲਈ15 ਮਿਲੀ
ਕੁਚਲੀ ਹੋਈ ਕਾਲੀ ਮਿਰਚ½ ਛੋਟਾ ਚਮਚਾ
ਨਿੰਬੂ ਦੇ ਪੱਤੇ6 ਟੁਕੜੇ
ਹਲਕੀ ਸੋਇਆ ਸਾਸ20 ਮਿਲੀ
ਜੜੀਆਂ ਬੂਟੀਆਂ ਦਾ ਮਿਸ਼ਰਣ2 ਛੋਟੇ ਚਮਚੇ (ਸੁਪਰਮਾਰਕਿਟ ਵਿੱਚ ਉਪਲਬਧ)
ਸਰੋਤ: Tam, S. M., Lau, J. Y. C., Lee, C. W. T. The ICONIC Mums Kitchen: Tastes of Intercultural Hong Kong.  Department of Anthropology, The Chinese University of Hong Kong