ਫੁੱਲ ਗੋਭੀ ਦੇ ਪੱਤਿਆਂ (ਕਾਲੇ) ਦੀ ਭੁਰਜੀ

(2-3 ਲੋਕਾਂ ਨੂੰ ਵਰਤਾਉਣ ਲਈ)

ਤਰੀਕਾ:

1.ਇੱਕ ਵੱਡੀ ਕੜਾਹੀ ਵਿੱਚ, ਤੇਲ ਗਰਮ ਕਰੋ ਮੱਧਮ ਆਂਚ ਤੇ, ਲਸਣ, ਲਾਲ ਮਿਰਚ ਅਤੇ ਪਿਆਜ ਪਾਓ ਅਤੇ ਭੁੰਨੋ, ਸਰੋਂ ਦੇ ਬੀਜ, ਜੀਰੇ ਦੇ ਬੀਜ , ਸੁੱਕਾ ਝੀਂਗਾ ਅਤੇ ਹਲਦੀ ਪਾਕੇ ਭੁੰਨਦੇ ਰਹੋ । ਗੌਭੀ ਦੇ ਪੱਤੇ ਪਾ ਕੇ ਜਲਦੀ ਜਲਦੀ ਮਿਲਾਓ ਅਤੇ ਯਕੀਨੀ ਬਣਾਓ ਕਿ ਗੋਭੀ ਦੇ ਪੱਤਿਆਂ ਦਾ ਰੰਗ ਹਰਾ ਅਤੇ ਤਾਜ਼ਾ ਹੀ ਰਹੇ ।

2.ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ ਪਾਓ।

3.ਨਾਰੀਅਲ ਪਾਕੇ ਹਲਕਾ ਹਿਲਾਓ। ਜੇ ਤੁਸੀਂ ਸੁੱਕਾ ਨਾਰੀਅਲ ਦਾ ਬੂਰਾ ਵਰਤ ਰਹੇ ਹੋ ਤਾਂ ਇਸਨੂੰ ਨਾਰੀਅਲ ਦੇ ਦੁੱਧ ਵਿੱਚ ਮਿਲਾ ਕੇ ਥੋੜਾ ਨਰਮ ਕਰੋ ।

4.ਕੁਝ ਕਤਰੇ ਨਿੰਬੂ ਦਾ ਰਸ ਮਿਲਾਓ

5.ਚੌਲਾਂ ਨਾਲ ਜਾਂ ਤਰੀ ਵਾਲੇ ਮੀਟ ਨਾਲ ਵਰਤਾਓ ਜਾਂ ਇਸਨੂੰ ਕਿਸੇ ਰੋਟੀ ਵਿੱਚ ਭਰਨ ਲਈ ਵੀ ਵਰਤ ਸਕਦੇ ਹੋ ।

ਸਮਗਰੀ:

ਗੋਭੀ ਦੇ ਛੋਟੇ ਪੱਤੇ250 ਗਰਾਮ( ਧੋਵੋ ਅਤੇ ਦਰਮਿਆਨੇ ਕੱਟ ਲਓ)
ਤੇਲ (ਜੈਤੂਨ ਤੇਲ)1 ਵੱਡਾ ਚਮਚਾ
ਲਸਣ ਦੀਆਂ ਤੁਰੀਆਂ2 ਬਰੀਕ ਕੱਟੀਆਂ ਹੋਈਆਂ
ਦਰਮਿਆਨੇ ਅਕਾਰ ਦਾ ਪਿਆਜ2 ਬਰੀਕ ਕੱਟੇ ਹੋਏ
ਤਾਜੀ ਲਾਲ ਮਿਰਚ2 (ਧੋ ਕੇ ਬੀਜ ਕੱਢ ਕੇ , ਕੱਟੀ ਹੋਈ)
ਕਾਲੀ ਸਰੋ੍ ਦੇ ਬੀਜ1 ਛੋਟਾ ਚਮਚਾ
ਜੀਰੇ ਦੇ ਬੀਜ ਜਾਂ ਪਾਊਡਰ1 ਛੋਟਾ ਚਮਚਾ
ਸੁੱਕੇ ਝੀਂਗੇ (ਇੱਛਾ ਅਨੁਸਾਰ)1 ਛੋਟਾ ਚਮਚਾ (ਧੋ ਕੇ, ਸੁਕਾ ਕੇ ਅਤੇ ਬਰੀਕ ਕੱਟਿਆ)
ਹਲਦੀ (ਇੱਛਾ ਅਨੁਸਾਰ)ਸਵਾਦ ਅਨੁਸਾਰ
ਨਮਕਸਵਾਦ ਅਨੁਸਾਰ
ਕਾਲੀ ਮਿਰਚਸਵਾਦ ਅਨੁਸਾਰ
ਨਾਰੀਅਲ ਦਾ ਬੂਰਾ ਜਾਂ ਤਾਜ਼ਾ ਬਰੀਕ ਕੱਟਿਆ4 ਵੱਡੇ ਚਮਚੇ
ਨਾਰੀਅਲ ਦਾ ਦੁੱਧ (ਸੁੱਕੇ ਨਾਰੀਅਲ ਦੇ ਬੂਰੇ ਨੂੰ ਭਿਓਂਣ ਲਈ)2-3 ਛੋਟੇ ਚਮਚੇ
ਮੁਸੰਮੀ ਜਾਂ ਨਿੰਬੂ ਦਾ ਜੂਸਸਵਾਦ ਅਨੁਸਾਰ
ਸਰੋਤ: Tam, S. M., Lau, J. Y. C., Lee, C. W. T. The ICONIC Mums Kitchen: Tastes of Intercultural Hong Kong.  Department of Anthropology, The Chinese University of Hong Kong