ਟਮਾਟਰਾਂ ਵਾਲੇ ਚੌਲ
(4 ਬੰਦਿਆਂ ਨੂੰ ਵਰਤਾਉਣ ਯੋਗ )
ਤਰੀਕਾ :
1.ਸਿਵਾਏ ਹਰੀ ਮਿਰਚ ਸਾਰੀਆਂ ਸਬਜੀਆਂ ਨੂੰ ਬਰੀਕ ਕੱਟ ਲਓ ।
2.ਇੱਕ ਕੜਾਹੀ ਲਓ, ਹਲਕੀ ਆਂਚ ਤੇ ਰੱਖੋ, ਇੱਕ ਵੱਡਾ ਚਮਚਾ ਤੇਲ ਪਾਓ। ਜਦੋਂ ਤੇਲ ਗਰਮ ਹੋ ਜਾਵੇ, ਉਸ ਵਿੱਚ ਸਰਸੋਂ ਦੇ ਬੀਜ ਪਾ ਕੇ ਕੜਕਣ ਦਿਓ। ਫਿਰ ਉਸ ਵਿੱਚ ਮਾਹ ਦੀ ਧੁਲੀ ਦਾਲ ਪਾਓ ਅਤੇ ਹਲਕੀ ਲਾਲ ਹੋਣ ਤੱਕ ਭੁੰਨੋ। ਫਿਰ ਜੀਰਾ, ਕੱਟਿਆ ਹੋਇਆ ਅਦਰਕ ਅਤੇ ਸਾਬਤ ਹਰੀ ਮਿਰਚ ਪਾਓ।
3.ਫਿਰ ਪਿਆਜ ਪਾਓ ਅਤੇ ਕੁਝ ਮਿੰਟ ਤੱਕ ਭੁੰਨੋ, ਨਰਮ ਹੋਣ ਤੱਕ
4.ਫਿਰ ਸਾਰੀਆਂ ਸਬਜੀਆਂ, ਹਲਦੀ, ਨਮਕ ਅਤੇ ਅੱਧਾ ਕੱਪ ਪਾਣੀ ਪਾਓ । ਕੁਝ ਮਿੰਟ ਤੱਕ ਭੁੰਨੋ ਅਤੇ ਫਿਰ ਢੱਕਣ ਦੇ ਕੇ ਨਰਮ ਹੋਣ ਤੱਕ ਪਕਾਓ।
5.ਸਬਜੀਆਂ ਦੇ ਪੱਕਣ ਦੇ ਬਾਅਦ, ਪਕੇ ਹੋਏ ਚੌਲ ਅਤੇ ਸਵਾਦ ਅਨੁਸਾਰ ਨਮਕ ਪਾਓ। ਮਿਲਾਓ ਅਤੇ ਆਪਣੇ ਮਨਪਸੰਦ ਦਹੀਂ ਜਾਂ ਰਾਇਤੇ ਨਾਲ ਵਰਤਾਓ।
ਸਮਗਰੀ
ਬਾਸਮਤੀ ਚੌਲ (ਪਕਾਓ ਅਤੇ ਠੰਢੇ ਹੋਣ ਦਿਓ; ਲੰਬੇ ਦਾਣੇ ਵਾਲੇ ਚੌਲ ਵੀ ਇਸਦੀ ਜਗ੍ਹਾ ਤੇ ਵਰਤ ਸਕਦੇ ਹੋ) | 2 ਕੱਪ |
ਤੇਲ (ਮੂੰਗਫਲੀ /ਤਿਲ/ਮੱਕੀ ਦਾ ਤੇਲ) | 1 ਵੱਡਾ ਚਮਚਾ |
ਸਰੋਂ ਦੇ ਬੀਜ (ਦੱਖਣੀ ਏਸ਼ੀਆਈ ਕਰਿਆਨੇ ਦੀ ਦੁਕਾਨ ਤੇ ਉਪਲਬਧ) | 1 ਛੋਟਾ ਚਮਚਾ |
ਮਾਂਹ ਦੀ ਧੁਲੀ ਦਾਲ (ਦੱਖਣੀ ਏਸ਼ੀਆਈ ਕਰਿਆਨੇ ਦੀ ਦੁਕਾਨ ਤੇ ਉਪਲਬਧ) | 1-2 ਵੱਡੇ ਚਮਚੇ |
ਜੀਰਾ (ਚੁਮਨਿ ਲਈ ਭਾਰਤੀ ਭਾਸ਼ਾ ਵਿੱਚ ਵਰਤਿਆ ਜਾਣ ਵਾਲਾ ਸ਼ਬਦ, ਦੱਖਣੀ ਏਸ਼ੀਆਈ ਕਰਿਆਨੇ ਦੀ ਦੁਕਾਨ ਤੇ ਉਪਲਬਧ) | 1 ਛੋਟਾ ਚਮਚਾ |
ਅਦਰਕ | 1 ਛੋਟਾ ਟੁਕੜਾ (ਲੱਗਭਗ 2 ਸੈਂਟੀਮੀਟਰ, ਕੱਟਿਆ ਹੋਇਆ) |
ਹਰੀ ਮਿਰਚ | 2 ਸਾਬਤ |
ਛੋਟੇ ਪਿਆਜ | 3-4 ਗੁੱਛੇ |
ਹਰੀ ਸ਼ਿਮਲਾ ਮਿਰਚ | 1 |
ਪੱਕੇ ਹੋਏ ਪਲੱਮ ਟਮਾਟਰ (ਛੋਟੇ ਅਕਾਰ ਦੇ) | 10-15 |
ਮਿੱਠੀ ਛੱਲੀ ਦੇ ਦਾਣੇ (4-5 ਮਿੰਟ ਪਾਣੀ ਵਿੱਚ ਮਾਇਕਰੋਵੇਵ ਵਿੱਚ, ਨਰਮ ਹੋਣ ਤੱਕ ਉਬਾਲੋ ) | 1/2 ਕੱਪ |
ਹਲਦੀ ਪਾਊਡਰ | 1/2ਛੋਟਾ ਚਮਚਾ |
ਨਮਕ | ਸਵਾਦ ਅਨੁਸਾਰ |
ਪਾਣੀ | 1/2ਕੱਪ |