ਕੀਮਾਂ ਦਲੀਆ

(3-4 ਵਿਅਕਤੀਆਂ ਨੂੰ ਪਰੋਸਣ ਲਈ)

ਤਰੀਕਾ/ਵਿਧੀ

1.ਸੂਰ ਦੇ ਮੀਟ ਦੇ ਕੀਮੇ ਨੂੰ ਸੋਇਆ ਸਾਸ, ਤਿਲ ਦੇ ਤੇਲ ਅਤੇ ਮਿਰਚ ਲਗਾ ਕੇ ਘੱਟੋ ਘੱਟ 30-ਮਿੰਟ ਰੱਖੋ ।

2.ਚਾਵਲ ਧੋਵੋ ਅਤੇ 30-45 ਮਿੰਟ ਲਈ ਪਾਣੀ ਵਿਚ ਉਬਾਲੋ ।ਚੌਲਾਂ ਦੇ ਦਾਣੇ ਥੋੜੇ ਫੁਲਣੇ ਅਤੇ ਟੁੱਟਣੇ ਚਾਹੀਦੇ ਹਨ, ਪਰ ਫਿਰ ਵੀ ਚੌਲ ਦੇ ਦਾਣੇ ਦਾ ਰੂਪ ਬਰਕਰਾਰ ਰਹਿਣਾ ਚਾਹੀਦਾ ਹੈ ।ਪਾਣੀ ਥੋੜਾ ਲੇਸਲਾ ਹੋਣਾ ਚਾਹੀਦਾ ਹੈ। ਜੇ ਦਲੀਆ ਬਹੁਤ ਜ਼ਿਆਦਾ ਚਿਪਕਿਆ ਅਤੇ ਇਸਦੀਆਂ ਢੇਲੀਆਂ ਬੱਝੀਆਂ ਹੋਈਆਂ ਹਨ ਹੋਇਆ ਹੈ ਤਾਂ ਉਸ ਵਿੱਚ ਪਾਣੀ ਪਾਓ ਅਤੇ ਜਦੋਂ ਤੁਸੀਂ ਇਸ ਨੂੰ ਵਗਾਓਗੇ ਤਾਂ ਇਹ ਕੜਛੀ ਤੋਂ ਬਾਹਰ ਵਹਿਣਾ ਚਾਹੀਦਾ ਹੈ ।

3.ਇੱਕ ਚੱਮਚ ਦੀ ਵਰਤੋਂ ਕਰਦਿਆਂ, ਛੋਟੇ ਗੋਲੇ ਬਣਾਉਣ ਲਈ ,ਕੀਮੇ ਨੂੰ ਚਮਚੇ ਨਾਲ ਬਾਹਰ ਕੱਢੋ ਅਤੇ ਦਲੀਏ ਵਿੱਚ ਮਿਲਾਓ । ਦਲੀਆ ਨੂੰ 5 ਮਿੰਟ ਲਈ ਮੱਧਮ ਅੱਗ ‘ਤੇ ਪਕਾਉ, ਵਿੱਚ ਵਿੱਚ ਹਿਲਾਉਂਦੇ ਰਹੋ, ਜਦੋਂ ਤੱਕ ਕਿ ਮੀਟ ਪੱਕ ਨਹੀਂ ਜਾਂਦਾ ।

4.ਸਜਾਵਟ ਲਈ, ਕੜਾਹੀ ਵਿਚ ਤੇਲ ਗਰਮ ਹੋਣ ਤੱਕ ਗਰਮ ਕਰੋ, ਫਿਰ ਅੱਗ ਨੂੰ ਘਟਾਓ ਅਤੇ ਛੋਟੇ ਪਿਆਜ ਸੁਨਹਿਰੀ ਭੂਰਾ ਹੋਣ ਤੱਕ ਤਲੋ । ਫਿਰ ਐਨਚੋਵੀਜ਼ ਨੂੰ ਉਸੇ ਤਰ੍ਹਾਂ ਪੈਨ ਫਰਾਈ, ਸੁਨਹਿਰੀ ਭੂਰੇ ਹੋਣ ਤੱਕ ।

5.ਦਲੀਏ ਨੂੰ ਇੱਕਠਾ ਕਰਨ ਲਈ, ਦਲੀਏ ਨੂੰ ਕੌਲੀਆਂ ਵਿੱਚ ਪਾਓ। ਹਰ ਕੌਲੀ ਵਿੱਚ ਇੱਕ ਵੱਡਾ ਚਮਚਾ ਤਲੀਆਂ ਹੋਈਆਂ ਐਨਚੋਵੀਜ਼ ਅਤੇ ਇੱਕ ਵੱਡਾ ਚਮਚਾ ਤਲੇ ਹੋਏ ਪਿਆਜ ਪਾਓ। ਤੁਸੀਂ ਸਜਾਵਟ ਲਈ ਉਪਰੋਂ ਹਰਾ ਧਨੀਆ, ਤਿਲ ਦਾ ਤੇਲ ਅਤੇ ਮਿਰਚ ਪਾ ਸਕਦੇ ਹੋ ।

ਸਮੱਗਰੀ

ਸੂਰ ਦੇ ਮੀਟ ਕੀਮਾਂ100 ਗ੍ਰਾਮ
ਲਾਲ ਚਾਵਲ1 ਕੱਪ
ਪਾਣੀ1 ½ – 2ਲੀਟਰ
ਸੋਇਆ ਸਾਸ1 ਛੋਟਾ ਚੱਮਚਾ
ਤਿਲ ਦਾ ਤੇਲ1 ਛੋਟਾ ਚੱਮਚਾ
ਮਿਰਚ2 ਛੋਟੇ ਚਮਚ

ਸਜਾਉਣ ਲਈ

ਤੇਲ1 ਵੱਡੇ ਚਮਚੇ
ਛੋਟੀ ਐਂਚੋਵੀਸੁਆਦ ਲਈ
ਛੋਟੇ ਪਿਆਜ2 ਕੱਟੇ ਹੋਏ
ਧਨੀਆस्वाद के लिए (मोटे तौर पर कटा हुआ)
ਸਰੋਤ: Tam, S. M., Lau, J. Y. C., Lee, C. W. T. The ICONIC Mums Kitchen: Tastes of Intercultural Hong Kong.  Department of Anthropology, The Chinese University of Hong Kong