ਇਹ ਵੈਬਸਾਈਟ ਨੀਦਰਸੋਲ ਸਕੂਲ ਆਫ ਨਰਸਿੰਗ ਦੁਆਰਾ ਸਥਾਪਤ ਅਤੇ ਹਾਂਗਕਾਂਗ ਦੇ ਚੀਨੀ ਯੂਨੀਵਰਸਿਟੀ ਦੇ ਗਿਆਨ ਟ੍ਰਾਂਸਫਰ ਪ੍ਰੋਜੈਕਟ ਫੰਡ ਦੁਆਰਾ ਫੰਡ ਕੀਤੀ ਗਈ ਹੈ। ਇਸ ਵੈਬਸਾਈਟ ਦਾ ਟੀਚਾ ਹਾਂਗਕਾਂਗ ਦੇ ਦੱਖਣ ਏਸ਼ੀਅਨ ਲੋਕਾਂ ਵਿਚ ਤੰਦਰੁਸਤ ਜੀਵਨ-ਸ਼ੈਲੀ ਅਤੇ ਪੁਰਾਣੀਆਂ ਬਿਮਾਰੀਆਂ ਦੀ ਰੋਕਥਾਮ ਕਰਨਾ ਹੈ। ਇਸ ਵੈਬਸਾਈਟ ਤੋਂ, ਤੁਸੀਂ ਹਾਂਗਕਾਂਗ ਦੇ ਦੱਖਣ ਏਸ਼ੀਅਨ ਲੋਕਾਂ ਦੀਆਂ ਆਮ ਬੀਮਾਰੀਆਂ ਬਾਰੇ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ ਕੈਂਸਰ, ਡਾਇਬੀਟੀਜ਼ ਮਲੇਟਸ, ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ, ਦਿਲ ਦਾ ਦੌਰਾ, ਅਤੇ ਹੱਡੀਆਂ ਦੇ ਰੋਗ। ਪੁਰਾਣੀਆਂ ਬੀਮਾਰੀਆਂ ਦੇ ਰੋਕਥਾਮ ਲਈ ਉਪਾਅ ਅਤੇ ਸਿਹਤ ਜਾਂਚ ਟੈਸਟ ਬਾਰੇ ਵੀ ਪੇਸ ਜਾਣਕਾਰੀ ਹੋਵੇਗੀ।

 

ਨੀਦਰਸੋਲ ਸਕੂਲ ਆਫ ਨਰਸਿੰਗ

ਨੀਦਰਸੋਲ ਸਕੂਲ ਆਫ ਨਰਸਿੰਗ, ਜੋ ਕਿ ਪਹਿਲਾਂ ਨਾਂ ਡਿਪਾਰਟਮੈਂਟ ਆਫ ਨਰਸਿੰਗ ਸੀ, ਇਹ 1991 ਵਿੱਚ ਦੇ ਚਾਈਨੀਜ਼ ਯੂਨੀਵਰਸਿਟੀ ਹਾਂਗ ਕਾਂਗ ਦੇ ਫੈਕਲਟੀ ਆਫ ਮੈਡੀਸਨ ਦੇ ਅਧੀਨ ਸਥਾਪਤ ਕੀਤਾ ਗਿਆ ਸੀ। ਇਹ ਹਾਂਗ ਕਾਂਗ ਵਿਚ ਲੋਕਾਂ ਦੀ ਸਿਹਤ ਸੁਧਾਰਨ ਅਤੇ ਨਰਸਿੰਗ ਪੇਸ਼ੇ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਉੱਚ-ਗੁਣਵੱਤਾ ਅੰਡਰਗਰੈਜੂਏਟ ਅਤੇ ਪੋਸਟ-ਗ੍ਰੈਜੂਏਟ ਨਰਸਿੰਗ ਸਿੱਖਿਆ ਅਤੇ ਖੋਜ ਮੁਹੱਈਆ ਕਰਦਾ ਹੈ। ਐਲਿਸ ਹੋ ਮੀਊ ਲਿੰਗ ਨੀਦਰਸੋਲ ਹਸਪਤਾਲ ਅਤੇ ਯੂਨਾਈਟਿਡ ਕ੍ਰਿਸਚਨ ਮੈਡੀਕਲ ਸਰਵਿਸ ਦੀ ਸਹਾਇਤਾ ਨਾਲ, ਡਿਪਾਰਟਮੈਂਟ ਆਫ ਨਰਸਿੰਗ ਨੂੰ 2002 ਵਿੱਚ ਨੀਦਰਸੋਲ ਸਕੂਲ ਆਫ ਨਰਸਿੰਗ ਦਾ ਨਾਂ ਦਿੱਤਾ ਗਿਆ।