ਹਰੀ ਸ਼ਿਮਲਾ ਮਿਰਚ ਆਲੂਆਂ ਦੇ ਨਾਲ
4 ਦੇ ਪਰਿਵਾਰ ਵਿੱਚ ਵਰਤਾਉਣ ਲਈ (2ਬਾਲਗ ਅਤੇ 2 ਬੱਚੇ)
ਤਰੀਕਾ:
ਇਕ ਕੜਾਈ ਵਿਚ ਤੇਲ ਪਾਓ ।ਗਰਮ ਹੋਣ ‘ਤੇ, ਲੰਬੇ ਮੋਟੇ ਕੱਟੇ ਹੋਏ ਆਲੂ ਦੇ ਟੁਕੜੇ ਪਾਓ ਅਤੇ ਉਨ੍ਹਾਂ ਨੂੰ ਉਦੋਂ ਤੱਕ ਪਕਾਉ ਜਦੋਂ ਤਕ ਉਹ ਹਲਕੇ ਭੂਰੇ ਰੰਗ ਦੇ ਹੋ ਜਾਣ, ਉਨ੍ਹਾਂ ਨੂੰ ਕੜਾਈ ਵਿਚੋਂ ਕੱਢ ਲਓ । ਕੜਾਈ ਵਿਚ ਬਚੇ ਤੇਲ ਵਿਚ, ਸ਼ਿਮਲਾ ਮਿਰਚ ਦੇ ਟੁਕੜੇ ਪਾਓ 7-8 ਮਿੰਟ ਲਈ ਮੱਧਮ ਤੇਜ ਅੱਗ ਤੇ ਭੁੰਨੋ । ਜਦ ਇਸਦਾ ਥੋੜਾ ਰੰਗ ਬਦਲ ਜਾਂਦਾ ਹੈ ਤਾਂ ਇਸ ਵਿੱਚ ਮਸਾਲੇ ਸ਼ਾਮਿਲ ਕਰੋ ਅਤੇ ਕੁਝ ਮਿੰਟਾਂ ਲਈ ਭੁੰਨੋ । ਸ਼ਿਮਲਾ ਮਿਰਚ ਦੇ ਕੁਰਕੁਰੇਪਨ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ।ਟਮਾਟਰ ਦੀ ਚਟਣੀ ਪਾਓ ਅਤੇ ਚੰਗੀ ਤਰ੍ਹਾਂ ਰਲਾ ਲਵੋ ।ਰੋਟੀ ਦੇ ਨਾਲ ਜਾਂ ਕਬਾਬ ਦੇ ਰੂਪ ਵਿੱਚ ਅਨੰਦ ਲਓ ।
ਪਰਿਵਰਤਨ:
ਇਹ ਸ਼ਾਕਾਹਾਰੀ ਪਕਵਾਨ ਪਨੀਰ ਦੇ ਟੁਕੜਿਆਂ (ਪਨੀਰ) ਨਾਲ ਵੀ ਬਣਾਇਆ ਜਾ ਸਕਦਾ ਹੈ ।ਸ਼ਿਮਲਾ ਮਿਰਚਾਂ ਨੂੰ ਉਸੇ ਤਰ੍ਹਾਂ ਪਕਾਓ ਪਰ ਅੰਤ ‘ਤੇ ਪਨੀਰ ਦੇ ਟੁਕੜੇ ਸ਼ਾਮਲ ਕਰੋ ਅਤੇ ਪਨੀਰ ਕਾਠੀ ਰੋਲ ਦੇ ਤੌਰ ਤੇ ਵੀ ਵਰਤਾ ਸਕਦੇ ਹੋ ।
ਸਮਾਨ:
ਸ਼ਿਮਲਾ ਮਿਰਚ | 4 ਸ਼ਿਮਲਾਂ ਮਿਰਚਾਂ, ਮੋਟੇ ਲੰਬੇ ਟੁਕੜਿਆਂ ਵਿੱਚ |
ਪਿਆਜ਼ | ½ ਕੱਪ ਪਤਲੇ ਟੁਕੜਿਆਂ ਵਿਚ ਕੱਟੋ |
ਆਲੂ | 2 ਵੱਡੇ ਆਲੂ ਲੰਬੇ ਮੋਟੇ ਟੁਕੜਿਆਂ ਵਿਚ ਕੱਟੇ ਜਾਣ |
ਤੇਲ | 1 ਵੱਡਾ ਚਮਚਾ |
ਲੂਣ | 1/2 ਛੋਟਾ ਚਮਚਾ (ਟੀ ਸਪੂਨ) |
ਧਨੀਏ ਦੇ ਬੀਜਾਂ ਦਾ ਪਾਊਡਰ | ਸੁਆਦ ਅਨੁਸਾਰ |
ਲਾਲ ਮਿਰਚ ਦਾ ਪਾਊਡਰ | ਸੁਆਦ ਅਨੁਸਾਰ |
ਟਮਾਟਰ ਕੇਚੱਪ | 1 ਵੱਡਾ ਚਮਚਾ |