ਇਲੀਸ਼ ਮੱਛੀ ਮਸਾਲਿਆਂ ਦੀ ਤਰੀ ਨਾਲ

(6 ਬੰਦਿਆਂ ਨੂੰ ਵਰਤਾਉਣ ਲਈ)

ਤਰੀਕਾ :

1.ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਪਿਆਜ ਹਲਕੇ ਸੁਨਹਿਰੇ ਹੋਣ ਤੱਕ ਭੁੰਨੋ ।

2.ਇੱਕ ਛੋਟੀ ਕਟੋਰੀ ਵਿੱਚ , ਲਾਲ ਮਿਰਚ ਦਾ ਪਾਊਡਰ , ਹਲਦੀ , ਨਮਕ ਅਤੇ ਪਾਣੀ ਮਿਲਾ ਕੇ ਇੱਕ ਪੇਸਟ ਬਣਾਓ ਅਤੇ ਭੁੰਨੇ ਹੋਏ ਪਿਆਜ ਵਿੱਚ ਮਿਲਾ ਕੇ 3 ਮਿੰਟ ਤੱਕ ਭੁੰਨੋ । ਫਿਰ ਪਾਣੀ ਪਾਓ ਅਤੇ 1 ਮਿੰਟ ਲਈ ਭੁੰਨੋ ।

3.ਕੜਾਹੀ ਵਿੱਚ ਮੱਛੀ ਦੇ ਟੁਕੜੇ ਫੈਲਾ ਦਿਓ ਅਤੇ ਕੜਾਹੀ ਨੂੰ ਹਿਲਾਓ ਅਤੇ ਮਸਾਲਿਆਂ ਨੂੰ ਮੱਛੀ ਵਿੱਚ ਰਲਣ ਦਿਓ । ਦੋ ਮਿੰਟ ਲਈ ਪੱਕਣ ਤੋਂ ਬਾਅਦ ਮੱਛੀ ਦੇ ਟੁਕੜਿਆਂ ਦਾ ਪਾਸਾ ਬਦਲ ਦਿਓ, ਫਿਰ ਕੜਾਹੀ ਹਿਲਾਓ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਮੱਛੀ ਵਿੱਚ ਮਿਲ ਜਾਵੇ ।

4.ਟਮਾਟਰ ਅਤੇ ਹਰੀ ਮਿਰਚ ਮਿਲਾਓ ਅਤੇ 5 ਮਿੰਟ ਲਈ ਮੱਧਮ ਆਂਚ ਤੇ ਪਕਾਓ । ਪਲੇਟ ਵਿੱਚ ਪਰੋਸੋ ਅਤੇ ਧਨੀਏ ਦੇ ਪੱਤਿਆਂ ਨਾਲ ਸਜਾਓ ।

Ingredients:

ਇਲੀਸ਼ ਮੱਛੀ
(7 ਹਿੱਸਿਆਂ ਵਿੱਚ ਕੱਟੋ, ਸਿਰ ਅਤੇ ਪੂਛ ਰੱਖੋ)
500 ਗਰਾਮ
ਤੇਲ2ਵੱਡੇ ਚਮਚੇ
ਪਿਆਜ1 ਕੱਪ (ਕੱਟਿਆ ਹੋਇਆ)
ਲਾਲ ਮਿਰਚ ਪਾਊਡਰ1 ਵੱਡਾ ਚਮਚਾ
ਹਲਦੀ ਪਾਊਡਰ1/2 ਵੱਡਾ ਚਮਚਾ
ਨਮਕ1 ਵੱਡਾ ਚਮਚਾ
ਪਾਣੀ125 ਮਿਲੀ
ਟਮਾਟਰ2 ਦਰਮਿਆਨੇ ਅਕਾਰ ਦੇ ਲੰਬੇ ਪਤਲੇ ਕੱਟੇ ਹੋਏ
ਹਰੀ ਮਿਰਚ4-5
ਹਰਾ ਧਨੀਆ (ਕੱਟੀਆਂ ਹੋਈਆਂ)2-3 ਗੁੱਛੀਆਂ
ਸਰੋਤ: Tam, S. M., Lau, J. Y. C., Lee, C. W. T. The ICONIC Mums Kitchen: Tastes of Intercultural Hong Kong.  Department of Anthropology, The Chinese University of Hong Kong