Say "NO" to Chronic Diseases

logo

ਕਲਪਿਤ ਅਤੇ ਗ਼ਲਤਫ਼ਹਿਮੀਆਂ Myths & Misconceptions

ਮਿੱਥ ਅਤੇ ਗ਼ਲਤਫ਼ਹਿਮੀਆਂ ਤੱਥ
ਦਿਲ ਦੀ ਬਿਮਾਰੀ ਅਤੇ ਡਾਈਬਟੀਜ਼ ਰੋਗ ਵਾਲੇ ਲੋਕਾਂ ਲਈ ਕਸਰਤ ਖ਼ਤਰਨਾਕ ਹੈ।
ਸਰੀਰਕ ਗਤੀਵਿਧੀ, ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜਬੂਤ ਕਰਨ ਵਿੱਚ ਮਦਦ ਕਰਦੀ ਹੈ, ਦਿਮਾਗ ਅਤੇ ਅੰਦਰੂਨੀ ਅੰਗਾਂ ਵਿੱਚ ਖੂਨ ਦਾ ਪ੍ਰਵਾਹ ਵਧਾਉਂਦੀ ਹੈ, ਅਤੇ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਂਦੀ ਹੈ।

ਦਿਲ ਦੀ ਬੀਮਾਰੀ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਵਾਲੇ ਲੋਕਾਂ ਨੂੰ ਆਪਣੇ ਡਾਕਟਰ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਕਿਸ ਤਰ੍ਹਾਂ ਦੀ ਕਸਰਤ ਸਹੀ ਹੋਵੇਗੀ ਅਤੇ ਉਹਨਾਂ ਨੂੰ ਕਿੱਨੀ ਕਸਰਤ ਕਰਨੀ ਚਾਹੀਦੀ ਹੈ।
ਜੇ ਮੈਨੂੰ ਦਿਲ ਦੀ ਬਿਮਾਰੀ ਹੋਵੇ, ਤਾਂ ਮੈਨੂੰ ਜਿੰਨ੍ਹਾ ਘੱਟ ਸੰਭਵ ਹੋ ਸਕੇ ਥੋੜੀ ਫੈਟ ਵਾਲਾ ਖਾਣਾ ਖਾਣਾ ਚਾਹੀਦਾ ਹੈ।
ਦਿਲ ਲਈ-ਸਿਹਤਮੰਦ ਖ਼ੁਰਾਕ 'ਮਾੜੀ ਫੈਟ' ਵਿੱਚ ਘੱਟ ਹੁੰਦੀ ਹੈ ਪਰ ਇਸ ਵਿੱਚ 'ਚੰਗੀ ਫੈਟ' ਦੀ ਮੱਧਮ ਮਾਤਰਾ ਸ਼ਾਮਲ ਹੁੰਦੀ ਹੈ। ਇਹ ਸੱਚ ਹੈ ਕਿ 'ਮਾੜੀ ਫੈਟ' - ਸਥਿਰ ਅਤੇ ਟ੍ਰਾਂਸ ਫੈਟ- ਤੁਹਾਡੇ ਦਿਲ ਅਤੇ ਧਮਨੀਆਂ ਲਈ ਨੁਕਸਾਨਦੇਹ ਹਨ। ਸਥਿਰ ਫੈਟ ਭੋਜਨ ਦੇ ਉਦਾਹਰਨ ਹਨ ਲਾਲ ਮਾਂਸ, ਮੱਖਣ, ਪਨੀਰ ਅਤੇ ਜਾਨਵਰ-ਅਧਾਰਤ ਭੋਜਨ। ਟ੍ਰਾਂਸ ਫੈਟ ਆਮ ਤੌਰ ਤੇ ਬਹੁਤ ਤਲੇ ਹੋਏ ਭੋਜਨਾਂ ਵਿੱਚ ਜਾਂ ਕੁਝ ਹੱਦ ਤਕ ਹਾਈਡਰੋਜਨੇਟਡ ਤੇਲ ਨਾਲ ਬਣੇ ਹੁੰਦੇ ਹਨ, ਉਦਾਹਰਣ ਵਜੋਂ ਬਣਾਉਟੀ ਮੱਖਣ ਅਤੇ ਸ਼ਾਰਟਿੰਗ (ਪੇਸਟਰੀ ਬਣਾਉਣ ਲਈ ਵਰਤੀ ਜਾਂਦੀ ਚਰਬੀ)।

ਅਸਥਿਰ ਚਰਬੀ ਨੂੰ ਅਕਸਰ 'ਚੰਗਾ ਫੈਟ' ਕਿਹਾ ਜਾਂਦਾ ਹੈ। ਭੋਜਨ ਜਿਸ ਵਿੱਚ ਅਸਥਿਰ ਫੈਟ ਵਧੇਰੇ ਹੁੰਦਾ ਹੈ  ਉਹਨਾ ਦੇ ਉਦਾਹਰਣ ਘੱਟ ਫੈਟ ਡੇਅਰੀ ਉਤਪਾਦ, ਫੇਟੀ ਮੱਛੀ, ਗਿਰੀਆਂ ਅਤੇ ਜੈਤੂਨ ਦਾ ਤੇਲ ਹਨ।

ਫੂਡ ਪਿਰਾਮਿਡ ਦੇ ਹਰੇਕ ਸ਼ੈਲਫ ਤੋਂ ਭਾਗਾਂ ਤੇ ਦਿੱਤੇ ਗਏ ਮਸ਼ਵਰੇ ਦੀ ਪਾਲਣਾ ਕਰੋ , ਅਤੇ ਮਾੜੇ ਨੂੰ ਚੰਗੇ ਫੈਟ ਨਾਲ ਬਦਲੋ। ਜੇ ਤੁਸੀਂ ਮਾਸ ਖਾਂਦੇ ਹੋ, ਯਕੀਨੀ ਬਣਾਓ ਕਿ ਲੀਨ ਕਟਿਆ ਹੋਵੇ, ਅਤੇ ਪੋਲਟਰੀ ਤੋਂ ਚਮੜੀ ਨੂੰ ਹਟਾਓ।
ਿਰਫ ਵੱਡੀ ਉਮਰ ਦੇ ਲੋਕਾਂ ਨੂੰ ਡਾਇਬਟੀਜ਼ ਹੁੰਦੀ ਹੈ।
ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਡਾਇਬੀਟੀਜ਼ ਹੁੰਦਾ ਹੈ ਇਸ ਨੂੰ ਰੋਕਣ ਲਈ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸਦਾ ਮਤਲਬ ਘੱਟ ਵੀਡੀਓ ਗੇਮਾਂ ਅਤੇ ਟੀਵੀ ਪ੍ਰੋਗਰਾਮ, ਵਧੇਰੇ ਸਰੀਰਕ ਗਤੀਵਿਧੀਆਂ, ਜੰਕ ਫੂਡ ਘੱਟ ਕਰਨਾ ਅਤੇ ਖੁਰਾਕ ਪਿਰਾਮਿਡ ਦੀਆਂ ਮਸ਼ਵਰੇ ਦੀ ਪਾਲਣਾ ਕਰਨੀ।
ਲੂਣ ਦੀ ਵਰਤੋਂ ਨਾ ਕਰਨਾ ਹੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਇਕੋ ਇਕ ਤਰੀਕਾ ਹੈ।
ਸੋਡੀਅਮ ਲਈ ਖਾਣੇ ਦੀਆਂ ਚੀਜ਼ਾਂ ਤੇ ਪੋਸ਼ਣ ਸੰਬੰਧੀ ਲੇਬਲਾਂ ਦੀ ਜਾਂਚ ਕਰਨਾ ਬਹੁਤ ਮਹੱਤਵਪੂਰਨ ਹੈ। ਬਹੁਤ ਸਾਰੇ ਲੂਣ ਜੋ ਲੋਕ ਵਰਤਦੇ ਹਨ ਉਹ ਪ੍ਰੋਸੈਸਡ ਭੋਜਨ ਵਿੱਚ ਲੁਕਿਆ ਹੁੰਦਾ ਹੈ ਜਿਵੇਂ ਕਿ ਡੱਬਾਬੰਦ ਭੋਜਨ ਅਤੇ ਤਿਆਰ ਮਿਕਸ ਵਿੱਚ। ਜੱਦ ਡੱਬਾਬੰਦ ​​ਭੋਜਨ  ਖਰੀਦਦੇ ਹੋ ਤਾਂ ਪੋਸ਼ਣ ਸੰਬੰਧੀ ਲੇਬਲ ਵਿੱਚ ਸ਼ਬਦ 'ਸੋਡੀਅਮ' ਜਾਂ “Na” ਦੇ ਚਿੰਨ੍ਹ ਨੂੰ ਦੇਖੋ। ਇਹ ਖਾਣੇ ਦੀ ਚੀਜ਼ ਵਿੱਚ ਲੂਣ ਦੀ ਮਾਤਰਾ ਨੂੰ ਦਿਖਾਉਂਦੇ ਹਨ।
ਮੈਂ ਆਪਣਾ ਬਲੱਡ ਪ੍ਰੈਸ਼ਰ ਚੈਕ ਕੀਤਾ ਹੈ ਅਤੇ ਇਹ ਠੀਕ ਸੀ, ਜਿਸਦਾ ਮਤਲਬ ਹੈ ਕਿ ਮੈਂ ਬਿਮਾਰੀ ਤੋਂ ਮੁਕਤ ਹਾਂ ਅਤੇ ਮੈਂ ਦਵਾਈ ਲੈਣੀ ਬੰਦ ਕਰ ਸਕਦਾ ਹਾਂ।
ਹਾਈ ਬਲੱਡ ਪ੍ਰੈਸ਼ਰ ਜ਼ਿੰਦਗੀ ਭਰ ਦਾ ਰੋਗ ਹੋ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਆਪਣੀ ਬਾਕੀ ਦੀ ਜ਼ਿੰਦਗੀ ਲਈ ਹਰ ਰੋਜ਼ ਦਵਾਈ ਲੈਣਾ।

ਨਿਯਮਿਤ ਰੂਪ ਵਿਚ ਚੈਕ ਕਰਕੇ ਅਤੇ ਇਕ ਟਾਇਮ ਕਈ ਵਾਰ ਰੀਡਿੰਗ ਕਰਕੇ ਆਪਣੇ ਬਲੱਡ ਪ੍ਰੈਸ਼ਰ ਦਾ ਧਿਆਨ ਰੱਖੋ।
ਮੈਂ ਸਾਲਾਂ ਤੋਂ ਸਿਗਰਟ ਪੀ ਰਿਹਾ ਹਾਂ; ਅਤੇ ਹੁਣ ਇਸਨੂੰ ਰੋਕਣਾ ਬੇਕਾਰ ਹੋਵੇਗਾ - ਸਿਗਰਟ ਪੀਣ ਦੇ ਕਾਰਨ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਦਾ ਜੋਖਮ ਉਸੇ ਤਰ੍ਹਾਂ ਰਹੇਗਾ।
ਲਾਭ ਉਦੋਂ ਹੀ ਸ਼ੁਰੂ ਹੋ ਜਾਂਦੇ ਹਨ ਜਦੋਂ ਤੁਸੀਂ ਸਿਗਰਟ ਪੀਣਾ ਛੱਡ ਦਿੰਦੇ ਹੋ, ਚਾਹੇ ਤੁਸੀਂ ਕਿੰਨੀ ਵੀ ਉਮਰ ਦੇ ਹੋ, ਤੁਸੀਂ ਕਿੰਨੀ ਦੇਰ ਤੱਕ ਸਿਗਰਟ ਪੀਤੀ ਹੋਈ ਹੈ ਜਾਂ ਤੁਸੀਂ ਪ੍ਰਤੀ ਦਿਨ ਕਿੰਨੀਆਂ ਸਿਗਰਟ ਪੀ ਰਹੇ ਹੋ।

ਲਾਭ ਨੂੰ ਦੇਖਣ ਲਈ ਅੱਜ ਹੀ ਮਦਦ ਲਵੋ ਅਤੇ ਸਿਗਰਟ ਪੀਣੀ ਬੰਦ ਕਰੋ।